Skip to content
Friday, November 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
4
‘ਓਏ ਮਿਸਟਰ ਬਾਜਵਾ, ਅੱਖਾਂ ਇੱਧਰ ਕਰ…’ ਪੰਜਾਬ ਵਿਧਾਨ ਸਭਾ ਵਿਚ ਬੋਲੇ ਸੀਐਮ ਮਾਨ, ਬਾਜਵਾ ਨਾਲ ਹੋਈ ਬਹਿਸ ਬਦਲੀ ਤੂੰ ਤੜਾਕ ਵਿਚ, ਬਾਜਵਾ ਬੋਲੇ, ਬੰਦੇ ਦੇ ਪੁੱਤ ਬਣ ਕੇ….
Latest News
Politics
Punjab
‘ਓਏ ਮਿਸਟਰ ਬਾਜਵਾ, ਅੱਖਾਂ ਇੱਧਰ ਕਰ…’ ਪੰਜਾਬ ਵਿਧਾਨ ਸਭਾ ਵਿਚ ਬੋਲੇ ਸੀਐਮ ਮਾਨ, ਬਾਜਵਾ ਨਾਲ ਹੋਈ ਬਹਿਸ ਬਦਲੀ ਤੂੰ ਤੜਾਕ ਵਿਚ, ਬਾਜਵਾ ਬੋਲੇ, ਬੰਦੇ ਦੇ ਪੁੱਤ ਬਣ ਕੇ….
March 4, 2024
Voice of Punjab
‘ਓਏ ਮਿਸਟਰ ਬਾਜਵਾ, ਅੱਖਾਂ ਇੱਧਰ ਕਰ…’ ਪੰਜਾਬ ਵਿਧਾਨ ਸਭਾ ਵਿਚ ਬੋਲੇ ਸੀਐਮ ਮਾਨ, ਬਾਜਵਾ ਨਾਲ ਹੋਈ ਬਹਿਸ ਬਦਲੀ ਤੂੰ ਤੜਾਕ ਵਿਚ, ਬਾਜਵਾ ਬੋਲੇ, ਬੰਦੇ ਦੇ ਪੁੱਤ ਬਣ ਕੇ….
ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਖੂਬ ਹੰਗਾਮਾ ਹੋਇਆ। ਹੰਗਾਮਾ ਉੱਥੋਂ ਤਕ ਵੱਧ ਗਿਆ ਕਿ ਤੂੰ ਤੜਾਕ ਤਕ ਗੱਲ ਆ ਪਹੁੰਚੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋ ਗਈ। ਦਰਅਸਲ ਮੁੱਖ ਮੰਤਰੀ ਨੇ ਆਖਿਆ ਕਿ ਪਵਿੱਤਰ ਸਦਨ ਦੀ ਮਰਿਆਦਾ ਕਾਇਮ ਰੱਖਣ ਲਈ ਵਿਰੋਧੀ ਧਿਰ ਦਾ ਸਦਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ।
ਵਿਰੋਧੀਆਂ ਨੂੰ ਪੂਰਾ ਸਮਾਂ ਦਿੱਤਾ ਜਾਵੇਗਾ ਉਹ ਆਪਣੀ ਗੱਲ ਰੱਖਣ ਪਰ ਕਾਂਗਰਸ ਹਰ ਵਾਰ ਵਿਧਾਨ ਸਭਾ ਦੀ ਕਾਰਵਾਈ ਛੱਡ ਕੇ ਬਾਹਰ ਚਲੀ ਜਾਂਦੀ ਹੈ, ਅਜਿਹਾ ਇਸ ਵਾਰ ਨਾ ਹੋਵੇ, ਇਸ ਲਈ ਉਹ ਤਾਲ਼ਾ ਲੈ ਕੇ ਆਏ ਹਨ, ਜਿਹੜਾ ਉਨ੍ਹਾਂ ਨੇ ਸਪੀਕਰ ਨੂੰ ਗਿੱਫਟ ਕੀਤਾ। ਤਾਲ਼ੇ ਦੇ ਮੁੱਦੇ ’ਤੇ ਵਿਰੋਧੀਆਂ ਵਲੋਂ ਖੂਬ ਹੰਗਾਮਾ ਕੀਤਾ ਗਿਆ। ਲਗਪਗ ਅੱਧੇ ਘੰਟੇ ਤੋਂ ਵੱਧ ਮੁੱਖ ਮੰਤਰੀ ਤੇ ਵਿਰੋਧੀਆਂ ਵਿਚਾਲੇ ਬਹਿਸ ਹੁੰਦੀ ਰਹੀ। ਇਸ ਵਿਚਾਲੇ ਸਦਨ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਤੂੰ ਤੜਾਕ ਤਕ ਦੀ ਨੌਬਤ ਆ ਗਈ। ਹੰਗਾਮੇ ਵਿਚਾਲੇ ਮੁੱਖ ਮੰਤਰੀ ਵਲੋਂ ਆਪਣਾ ਸੰਬੋਧਨ ਜਾਰੀ ਰੱਖਿਆ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਬੰਦੇ ਦੇ ਪੁੱਤਰ ਬਣ ਕੇ ਗੱਲ ਕਰੋ, ਇਸ ’ਤੇ ਤਲਖ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੋ। ਵਿਰੋਧੀ ਧਿਰ ਵਾਂਗ ਬਹਿਸ ਦਾ ਹਿੱਸਾ ਬਣੋ। ਵਿਰੋਧੀ ਧਿਰ ਦੇ ਰਵੱਈਏ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਬਾਜਵਾ ਨੂੰ ਤਿੱਖੇ ਸ਼ਬਦਾਂ ਵਿਚ ਕਿਹਾ ਕਿ ‘ਓਏ ਮਿਸਟਰ ਬਾਜਵਾ, ਅੱਖਾਂ ਇੱਧਰ ਕਰ, ਰਾਤ ਪੌਣੇ ਦੋ ਵਜੇ ਤੱਕ ਮੈਂ ਕਿਸਾਨਾਂ ਨਾਲ ਬੈਠ ਕੇ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਉਂਦਾ ਰਿਹਾ, ਤੁਸੀਂ ਗਿਆਰਾਂ ਵਜੇ ਉੱਠਣ ਵਾਲੇ ਬੰਦੇ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ, ਤੁਸੀਂ ਫੁੱਟ ਪਵਾਉਣ ਵਾਲੇ ਬੰਦੇ ਹੋ, ਅੱਜ ਕਿਸਾਨ ਯਾਦ ਆ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੇ ਇਸ ਲਈ ਭੇਜਿਆ ਕਿ ਤੁਸੀਂ ਬਹਿਸ ਤੋਂ ਭੱਜੋ ਅਤੇ ਸਦਨ ਦੀ ਕਾਰਵਾਈ ਵਿਚਾਲੇ ਛੱਡ ਕੇ ਬਾਹਰ ਚਲੇ ਜਾਓ। ਮੁੱਖ ਮੰਤਰੀ ਨੇ ਕਿਹਾ ਕਿ ਮਈ ਮਹੀਨੇ ਵਿਚ ਲੋਕ ਇਨ੍ਹਾਂ ਨੂੰ ਪੱਕਾ ਤਾਲ਼ਾ ਲਗਾ ਦੇਣਗੇ। ਇਹ ਤਾਲ਼ਾ 2022 ਵਿਚ ਵੀ ਲਗਾਇਆ ਸੀ। ਇਹ ਤਾਲ਼ਾ ਅੰਦਰੋਂ ਲੱਗ ਰਿਹਾ ਹੈ, ਬਾਹਰੋਂ ਨਹੀਂ। ਲੋਕਾਂ ਨੇ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਤੁਸੀਂ ਮਰਦਾਬਾਦ ਕਰਦੇ ਬਾਹਰ ਚਲੇ ਜਾਓ।
Post navigation
ਕੁੜੀ ਪਾਉਂਦੀ ਰਹੀ ਰੌਲਾ ‘ਮੈਂ ਮਰਜ਼ੀ ਨਾਲ ਭੱਜ ਕੇ ਵਿਆਹ ਕਰਵਾਇਐ’,ਮਾਪੇ ਵੀ ਹੋ ਗਏ ਸਹਿਮਤ ਪਰ ਪੁਲਿਸ ਨੇ ਮੁੰਡੇ ਉਤੇ ਪਾ ਦਿੱਤਾ ਬਲਾ.ਤਕਾਰ ਦਾ ਪਰਚਾ !
ਵਿਧਾਨ ਸਭਾ ‘ਚ CM ਮਾਨ ਦਾ ਰੁਦਰ ਰੂਪ, ਰਾਜਾ ਵੜਿੰਗ ਨੂੰ ਦਿੱਤੀ ਚੇਤਾਵਨੀ- ਨਾ ਬੋਲ ਨਹੀਂ ਤਾਂ ਵੈਸੇ ਵੀ ਤੂੰ ਚੁੱਪ ਕਰ ਜਾਣਾ, ਬੱਸਾਂ ਦੀਆਂ ਬਾਡੀਆਂ ਵਾਲੀ ਫਾਇਲ ਹੈਗੀ ਆ ਅਜੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us