ਵਿਧਾਨ ਸਭਾ ‘ਚ CM ਮਾਨ ਦਾ ਰੁਦਰ ਰੂਪ, ਰਾਜਾ ਵੜਿੰਗ ਨੂੰ ਦਿੱਤੀ ਚੇਤਾਵਨੀ- ਨਾ ਬੋਲ ਨਹੀਂ ਤਾਂ ਵੈਸੇ ਵੀ ਤੂੰ ਚੁੱਪ ਕਰ ਜਾਣਾ, ਬੱਸਾਂ ਦੀਆਂ ਬਾਡੀਆਂ ਵਾਲੀ ਫਾਇਲ ਹੈਗੀ ਆ ਅਜੇ

ਵਿਧਾਨ ਸਭਾ ‘ਚ CM ਮਾਨ ਦਾ ਰੁਦਰ ਰੂਪ, ਰਾਜਾ ਵੜਿੰਗ ਨੂੰ ਦਿੱਤੀ ਚੇਤਾਵਨੀ- ਨਾ ਬੋਲ ਨਹੀਂ ਤਾਂ ਵੈਸੇ ਵੀ ਤੂੰ ਚੁੱਪ ਕਰ ਜਾਣਾ, ਬੱਸਾਂ ਦੀਆਂ ਬਾਡੀਆਂ ਵਾਲੀ ਫਾਇਲ ਹੈਗੀ ਆ ਅਜੇ

 

ਚੰਡੀਗੜ੍ਹ (ਸੁੱਖ ਸੰਧੂ) ਪੰਜਾਬ ਦੀ ਸਿਆਸਤ ‘ਚ ਅੱਜ ਕਾਫੀ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ, ਜਦ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੰਨੀ ਗਰਜਦਾਰ ਆਵਾਜ਼ ਵਿੱਚ ਚੁੱਪ ਕਰਵਾਇਆ ਕਿ ਖੁਦ ਕਾਂਗਰਸੀ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਰੁਦਰ ਰੂਪ ਦੇਖ ਕੇ ਹੈਰਾਨ ਰਹਿ ਗਏ।

ਦਰਅਸਲ ਅੱਜ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਬਹਿਸ ਚੱਲ ਰਹੀ ਸੀ, ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਕਾਂਗਰਸੀਆਂ ਨੇ ਕੱਲ ਰਾਜਪਾਲ ਦਾ ਭਾਸ਼ਣ ਰੋਕ ਕੇ ਲੋਕਤੰਤਰ ਦੀ ਮਰਿਆਦਾ ਦਾ ਘਾਣ ਕੀਤਾ ਹੈ।

ਇਸ ਦੌਰਾਨ ਹੀ ਜਦ ਰਾਜਾ ਵੜਿੰਗ ਵੀ ਵਿਚਕਾਰ ਬੋਲ ਰਹੇ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰੁਦਰ ਰੂਪ ਵਿੱਚ ਕਿਹਾ ਕਿ ਸ਼ਾਂਤ ਹੋ ਕੇ ਬੈਠ ਜਾ, ਨਹੀਂ ਤਾਂ ਉਦਾ ਵੀ ਫਿਰ ਤੂੰ 2-3 ਦਿਨ ਬਾਅਦ ਚੁੱਪ ਕਰਕੇ ਬੈਠ ਹੀ ਜਾਣਾ ਹੈ। ਇਸ ਤੋਂ ਥੋੜੇ ਸਮੇਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਕੱਲ ਅਸੀ ਸਰਕਾਰੀ ਬੱਸਾਂ ਨੂੰ ਜੋ ਰਾਜਸਥਾਨ ਤੋਂ ਬਾਡੀਆਂ ਲਗਵਾਈਆਂ ਗਈ ਸਨ, ਉਸ ਮਾਮਲੇ ਨੂੰ ਸੈਸ਼ਨ ਵਿੱਚ ਲਿਆਵਾਂਗੇ।


ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦ ਹੀ ਸਰਕਾਰੀ ਬੱਸਾਂ ਨੂੰ ਰਾਜਸਥਾਨ ਤੋਂ ਬਾਡੀਆਂ ਲਗਵਾਉਣ ਵਾਲੀ ਫਾਇਲ ਖੋਲਣਗੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਸਖਤ ਸਜ਼ ਦੇਵਾਂਗੇ।

error: Content is protected !!