ਪੰਜਾਬ ‘ਚ ਗੈਂਗਵਾਰ… ਸ਼ਾਪਿੰਗ ਮਾਲ ‘ਚ ਘੁੰਮਣ ਆਏ ਗੈਂ.ਗਸਟ.ਰ ਦਾ ਅੰਨ੍ਹੇਵਾਹ ਗੋ.ਲੀਆਂ ਚਲਾ ਕੇ ਕੀਤਾ ਕ.ਤ.ਲ

ਪੰਜਾਬ ‘ਚ ਗੈਂਗਵਾਰ… ਸ਼ਾਪਿੰਗ ਮਾਲ ‘ਚ ਘੁੰਮਣ ਆਏ ਗੈਂ.ਗਸਟ.ਰ ਦਾ ਅੰਨ੍ਹੇਵਾਹ ਗੋ.ਲੀਆਂ ਚਲਾ ਕੇ ਕੀਤਾ ਕ.ਤ.ਲ

ਮੁਹਾਲੀ (ਵੀਓਪੀ ਬਿਊਰੋ) – ਅੱਜ (04 ਮਾਰਚ) ਨੂੰ ਮੁਹਾਲੀ ਵਿੱਚ ਵੱਡੀ ਘਟਨਾ ਸਾਹਮਣੇ ਆਈ। ਜਿੱਥੇ ਗੈਂਗਵਾਰ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ। ਇਹ ਘਟਨਾ ਮੁਹਾਲੀ ਦੇ ਸੈਕਟਰ-67 ਵਿੱਚ ਵਾਪਰੀ। ਇੱਥੇ ਸੀਪੀ ਮਾਲ ਦੇ ਸਾਹਮਣੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ।

ਇਸ ਦੌਰਾਨ ਕਰੀਬ 10 ਤੋਂ 12 ਰਾਉਂਡ ਫਾਇਰ ਕੀਤੇ ਗਏ। ਇਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰਾਜੇਸ਼ ਡੋਗਰਾ ਸੀ, ਜੋ ਜੰਮੂ ਦਾ ਰਹਿਣ ਵਾਲਾ ਸੀ।

 

ਜਾਣਕਾਰੀ ਮੁਤਾਬਕ ਸੈਕਟਰ-67 ਸਥਿਤ ਸੀਪੀ-16 ਸ਼ਾਪਿੰਗ ਮਾਲ ਦੇ ਬਾਹਰ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਕਈ ਰਾਊਂਡ ਫਾਇਰ ਕੀਤੇ। ਗੋਲੀਆਂ ਲੱਗਣ ਤੋਂ ਬਾਅਦ ਡੋਗਰਾ ਦੀ ਸੜਕ ਵਿਚਕਾਰ ਹੀ ਮੌਤ ਹੋ ਗਈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮਾਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡੋਗਰਾ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਸੋਮਵਾਰ ਨੂੰ ਉਹ ਪੰਜਾਬ ਘੁੰਮਣ ਆਇਆ ਹੋਇਆ ਸੀ।

error: Content is protected !!