ਮਾਡਰਨ ਬਾਈਕ ਵੇਖ ਪਾਗਲ ਹੋਈ ਕੁੜੀ, ਉਪਰ ਬੈਠਣ ਤੋਂ ਰੋਕਿਆ ਤਾਂ ਬਾਈਕ ਮਾਲਕ ਨੂੰ ਕਾਲਰ ਤੋਂ ਫੜ ਮਾਰੇ ਥੱਪੜ ਤੇ ਲੱਤਾਂ, ਪੁਲਿਸ ਦਾ ਲੈਂਦਿਆਂ ਹੀ ਹੋ ਗਈ ਫੁਰਰ…

ਮਾਡਰਨ ਬਾਈਕ ਵੇਖ ਪਾਗਲ ਹੋਈ ਕੁੜੀ, ਉਪਰ ਬੈਠਣ ਤੋਂ ਰੋਕਿਆ ਤਾਂ ਬਾਈਕ ਮਾਲਕ ਨੂੰ ਕਾਲਰ ਤੋਂ ਫੜ ਮਾਰੇ ਥੱਪੜ ਤੇ ਲੱਤਾਂ, ਪੁਲਿਸ ਦਾ ਲੈਂਦਿਆਂ ਹੀ…

ਵੀਓਪੀ ਬਿਊਰੋ, ਨੈਸ਼ਨਲ-ਵਡੋਦਰਾ ‘ਚ ਇਕ ਲੜਕੀ ਨੇ ਮਾਡਰਨ ਬਾਈਕ ‘ਤੇ ਬੈਠਣ ਦੀ ਜ਼ਿੱਦ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਬਾਈਕ ਦਾ ਮਾਲਕ ਨੌਜਵਾਨ ਲੜਕੀ ਨੂੰ ਬਾਈਕ ਉਤੇ ਨਹੀਂ ਬਿਠਾਉਣਾ ਚਾਹੁੰਦਾ ਸੀ। ਇਸ ਗੱਲ ‘ਤੇ ਕੁੜੀ ਨੂੰ ਗੁੱਸਾ ਆ ਗਿਆ। ਮੁੰਡੇ ਨੂੰ ਸੜਕ ਵਿਚਕਾਰ ਕੁੱਟਿਆ। ਉਸ ਦੇ ਥੱਪੜ ਜੜ੍ਹ ਦਿੱਤੇ ਲੱਤਾਂ ਵੀ ਮਾਰੀਆਂ। ਇਸ ਦੌਰਾਨ ਸੜਕ ਕਿਨਾਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਆਪਣੇ ਮੋਬਾਈਲ ਤੋਂ ਘਟਨਾ ਦੀ ਵੀਡੀਓ ਬਣਾਉਂਦੇ ਰਹੇ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਮਲਾ ਗੁਜਰਾਤ ਦੇ ਵਡੋਦਰਾ ਦੇ ਸਯਾਜੀ ਗੰਜ ਇਲਾਕੇ ਦਾ ਹੈ। ਇੱਥੇ ਜਦੋਂ ਇੱਕ ਲੜਕੀ ਨੇ ਇੱਕ ਆਧੁਨਿਕ ਬਾਈਕ ਦੇਖੀ ਤਾਂ ਉਸ ਦਾ ਬਾਈਕ ‘ਤੇ ਬੈਠਣ ਦਾ ਮਨ ਸੀ। ਜਦੋਂ ਲੜਕੀ ਨੇ ਇਹ ਗੱਲ ਮੋਟਰਸਾਈਕਲ ਦੇ ਮਾਲਕ ਨੌਜਵਾਨ ਨੂੰ ਦੱਸੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਨੌਜਵਾਨ ਨਹੀਂ ਚਾਹੁੰਦਾ ਸੀ ਕਿ ਲੜਕੀ ਉਸ ਦੀ ਬਾਈਕ ‘ਤੇ ਬੈਠੇ। ਪਰ ਲੜਕੀ ਬਾਈਕ ‘ਤੇ ਬੈਠਣ ‘ਤੇ ਅੜੀ ਹੋਈ ਸੀ। ਪਹਿਲਾਂ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ। ਫਿਰ ਕੁੜੀ ਨੇ ਲੜਕੇ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਲੜਕੇ ਨੂੰ ਕਾਲਰ ਤੋਂ ਫੜ ਕੇ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ ਅਤੇ ਲੱਤਾਂ ਵੀ ਮਾਰ ਰਹੀ ਸੀ।

ਇਹ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਵੀਡੀਓ ਬਣਾਉਂਦੇ ਰਹੇ ਪਰ ਲੜਕੇ ਨੂੰ ਬਚਾਉਣ ਲਈ ਕੋਈ ਨਹੀਂ ਗਿਆ। ਇਸ ਦੌਰਾਨ ਲੜਕੀ ਨੇ ਨੌਜਵਾਨ ਦੇ ਬਾਈਕ ਦਾ ਹੈਂਡਲ ਖਿੱਚ ਲਿਆ ਅਤੇ ਉਸ ਨੂੰ ਸਟੈਂਡ ਤੋਂ ਡਿੱਗਾ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋਰ ਤੇਜ਼ ਹੋ ਗਿਆ। ਆਖਰ ਕਾਫੀ ਦੇਰ ਤੱਕ ਡਰਾਮਾ ਚੱਲਦਾ ਰਹਿਣ ਤੋਂ ਬਾਅਦ ਲੜਕੇ ਨੇ ਪੁਲਸ ਨੂੰ ਬੁਲਾਉਣ ਦੀ ਧਮਕੀ ਦਿੱਤੀ। ਪੁਲਿਸ ਦਾ ਨਾਂ ਸੁਣਦੇ ਹੀ ਲੜਕੀ ਭੱਜ ਗਈ। ਇਹ ਵੀਡੀਓ ਕਾਫੀ ਵਾਇਰਲ ਹੋਇਆ ਹੈ। ਲੜਕੇ ਨੇ ਮੁਲਜ਼ਮ ਲੜਕੀ ਦੇ ਖਿਲਾਫ ਸਯਾਜੀ ਗੰਜ ਥਾਣੇ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਉਸ ਲੜਕੇ ਦੀ ਸਹਿਣਸ਼ੀਲਤਾ ਦੀ ਤਾਰੀਫ ਵੀ ਕਰ ਰਹੇ ਹਨ।

error: Content is protected !!