ਹੁਸ਼ਿਆਰਪੁਰ ‘ਚ ਹੋ ਗਿਆ ਕਾਂਡ, ਵੱਡੇ ਭਰਾ ਨੂੰ ਤੇਜ਼ਧਾਰ ਹਥਿ.ਆਰ ਨਾਲ ਧੌਣ ਵੱਢ ਕੇ ਉਤਾਰਿਆ ਮੌ.ਤ ਦੇ ਘਾਟ, ਵਾਰ.ਦਾਤ ਮਗਰੋਂ ਸਰਪੰਚ ਨੂੰ ਫੋਨ ਕਰ ਕੇ ਕਹਿੰਦਾ, ਸਾਡੇ ਘਰ ਬੰਦ ਪੈ ਗਏ…

ਹੁਸ਼ਿਆਰਪੁਰ ‘ਚ ਹੋ ਗਿਆ ਕਾਂਡ, ਵੱਡੇ ਭਰਾ ਨੂੰ ਤੇਜ਼ਧਾਰ ਹਥਿ.ਆਰ ਨਾਲ ਧੌਣ ਵੱਢ ਕੇ ਉਤਾਰਿਆ ਮੌ.ਤ ਦੇ ਘਾਟ, ਵਾਰ.ਦਾਤ ਮਗਰੋਂ ਸਰਪੰਚ ਨੂੰ ਫੋਨ ਕਰ ਕੇ ਕਹਿੰਦਾ, ਸਾਡੇ ਘਰ ਬੰਦ ਪੈ ਗਏ…

ਵੀਓਪੀ ਬਿਊਰੋ, ਹੁਸ਼ਿਆਰਪੁਰ : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਵਲੋਂ ਵੱਡੇ ਭਰਾ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕ.ਤ.ਲ ਕਰ ਦਿੱਤਾ ਗਿਆ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਦਾ ਬੀਤੀ ਦੇਰ ਰਾਤ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਵ੍ਲੋਂ ਤੇਜ਼ਧਾਰ ਹਥਿਆਰ ਨਾਲ ਕ.ਤ.ਲ ਕਰ ਦਿੱਤਾ ਗਿਆ।ਮੁਲਜ਼ਮ ਵਲੋਂ ਰਾਤ ਕ.ਤ.ਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ

‘ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ।ਸਰਪੰਚ ਵਲੋਂ ਤਰੁੰਤ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ।ਜਦੋਂ ਪੁਲਿਸ ਸਰਪੰਚ ਨਾਲ ਮੌਕੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਤੇ ਬਾਹਰਲੇ ਘਰ ਦਾ ਗੇਟ ਲੱਗਾ ਹੋਇਆ ਸੀ।ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਦੇ ਗਲੇ ਤੇ ਤੇਜ਼ਧਾਰ ਹਥਿਆਰ ਨਾਲ ਧੌਣ ਪੂਰੀ ਤਰ੍ਹਾਂ ਨਾਲ ਕੱਟ ਕੇ ਮੌ.ਤ ਦੇ ਘਾਟ ਉਤਾਰ ਦਿੱਤਾ ਗਿਆ।ਜ਼ਿਕਰਯੋਗ ਕਿ ਉੱਕਤ ਮਿ੍ਤਕ ਨੌਜਵਾਨ ਦੇ ਮਾਂ ਪਿਓ ਦੀ ਕਾਫੀ ਸਮਾਂ ਪਹਿਲਾਂ ਮੌ.ਤ ਹੋ ਚੁੱਕੀ ਹੈ।ਇਹ ਦੋਵੇਂ ਭਰਾ ਦਾਦੀ ਨਰੰਜਣ ਕੌਰ ਪਤਨੀ ਮਰਹੂਮ ਨੰਬਰਦਾਰ ਹਰਭਜਨ ਸਿੰਘ ਨਾਲ ਰਹਿ ਰਹੇ ਸਨ।ਉੱਕਤ ਕਤਲ ਦੀ ਘਟਨਾ ਦਾ ਪਤਾ ਚੱਲਦਿਆਂ ਸਾਰ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ,ਐਸ.ਐਚ.ਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਫਿਲਹਾਲ ਕ.ਤ.ਲ ਕਿਉਂ ਕੀਤਾ ਗਿਆ, ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ।

error: Content is protected !!