Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
13
ਤਿੰਨ ਸਾਲ ਚਲਾਈ ਪ੍ਰੇਮ ਸਬੰਧਾਂ ਦੀ ਖੇਡ, ਸੱਜ ਧੱਜ ਬੈਠੀ ਰਹਿ ਗਈ ਕੁੜੀ, ਵਿਆਹ ਵਾਲੇ ਦਿਨ ਬਾਰਾਤ ਲੈ ਕੇ ਨਹੀਂ ਪੁੱਜਾ ਫੌਜੀ, ਕੁੜੀ ਨੇ ਕਿਹਾ,-ਬਿਮਾਰੀ ਹੋਣ ਦਾ ਡਰਾਮਾ ਕਰ ਲੈ ਚੁਕੈ 20 ਲੱਖ,
Crime
Latest News
Punjab
ਤਿੰਨ ਸਾਲ ਚਲਾਈ ਪ੍ਰੇਮ ਸਬੰਧਾਂ ਦੀ ਖੇਡ, ਸੱਜ ਧੱਜ ਬੈਠੀ ਰਹਿ ਗਈ ਕੁੜੀ, ਵਿਆਹ ਵਾਲੇ ਦਿਨ ਬਾਰਾਤ ਲੈ ਕੇ ਨਹੀਂ ਪੁੱਜਾ ਫੌਜੀ, ਕੁੜੀ ਨੇ ਕਿਹਾ,-ਬਿਮਾਰੀ ਹੋਣ ਦਾ ਡਰਾਮਾ ਕਰ ਲੈ ਚੁਕੈ 20 ਲੱਖ,
March 13, 2024
Voice of Punjab
ਤਿੰਨ ਸਾਲ ਚਲਾਈ ਪ੍ਰੇਮ ਸਬੰਧਾਂ ਦੀ ਖੇਡ, ਸੱਜ ਧੱਜ ਬੈਠੀ ਰਹਿ ਗਈ ਕੁੜੀ, ਵਿਆਹ ਵਾਲੇ ਦਿਨ ਬਾਰਾਤ ਲੈ ਕੇ ਨਹੀਂ ਪੁੱਜਾ ਫੌਜੀ, ਕੁੜੀ ਨੇ ਕਿਹਾ,-ਬਿਮਾਰੀ ਹੋਣ ਦਾ ਡਰਾਮਾ ਕਰ ਲੈ ਚੁਕੈ 20 ਲੱਖ,
ਵੀਓਪੀ ਬਿਊਰੋ, ਗੜ੍ਹਸ਼ੰਕਰ/ਨਵਾਂਸ਼ਹਿਰ : ਨਵਾਂਸ਼ਹਿਰ ਦੀ ਇਕ ਲਾੜੀ ਬੀਤੇ ਦਿਨੀਂ ਲਾਲ ਸੂਹੇ ਜੋੜੇ ਵਿਚ ਸੱਜ-ਧੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ, ਪਰ ਉਹ ਬਾਰਾਤ ਲੈ ਕੇ ਨਹੀਂ ਆਇਆ। ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫ਼ੋਨ ਬੰਦ ਕਰ ਲਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਫ਼ੋਨ ਨਹੀਂ ਚੁੱਕਿਆ। ਲਾੜਾ ਭਾਰਤੀ ਫ਼ੌਜ ਵਿਚ ਹੈ ਤੇ ਇਸ ਵੇਲੇ 3 ਮਹੀਨੇ ਦੀਆਂ ਛੁੱਟੀਆਂ ‘ਤੇ ਆਇਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੀ ਨੇ ਦੱਸਿਆ ਕਿ ਉਸ ਦਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ ਵਿਆਹ ਹੋਣਾ ਸੀ। ਲਖਬੀਰ ਸਿੰਘ ਫ਼ੌਜ ਵਿਚ ਹੈ। ਉਹ ਪਿਛਲੇ 3 ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਹੁਣ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਪੱਕਾ ਹੋਇਆ ਸੀ। 12 ਮਾਰਚ ਨੂੰ ਮੁੰਡੇ ਵਾਲਿਆਂ ਨੇ ਪਿੰਡ ਧਮਾਈ ਦੇ ਇਕ ਪੈਲੇਸ ਵਿਚ ਬਾਰਾਤ ਲੈ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਮਾਈਆਂ ਤੋਂ ਇਕ ਦਿਨ ਪਹਿਲਾਂ ਲਖਬੀਰ ਨੇ ਫ਼ੋਨ ਕਰ ਕੇ ਕਿਹਾ ਕਿ ਮੇਰੀ ਮਾਂ ਇਸ ਰਿਸ਼ਤੇ ਲਈ ਨਹੀਂ ਮੰਨ ਰਹੀ। ਉਸ ਤੋਂ ਬਾਅਦ ਸਾਰਿਆਂ ਦਾ ਫ਼ੋਨ ਬੰਦ ਹੋ ਗਿਆ। ਇਸ ਮਗਰੋਂ ਅਸੀਂ ਸਾਰੇ ਪਿੰਡ ਠੀਕਰੀਵਾਲ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਏ ਤਾਂ ਮੁੰਡੇ ਦੇ ਪਿਓ ਨੇ ਮੇਰੀ ਮਾਂ ਨੂੰ ਬੁਰਾ ਭਲਾ ਬੋਲ ਕੇ ਸਾਡੇ ਮੂੰਹ ‘ਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮਗਰੋਂ ਮੁੰਡੇ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਤੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ।
ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਸ ਵੇਲੇ ਪੁਲਿਸ ਨੇ ਕਿਹਾ ਸੀ ਕਿ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਕੇ ਰੱਖੋ, ਅਸੀਂ ਲਾੜੇ ਸਮੇਤ ਬਾਰਾਤ ਲੈ ਕੇ ਆਵਾਂਗੇ। ਪਰ ਵਿਆਹ ਵਾਲੇ ਦਿਨ ਬਾਰਾਤ ਨਹੀਂ ਆਈ। ਉਸ ਨੇ ਕਿਹਾ ਕਿ ਉਸ ਵੇਲੇ ਲਖਬੀਰ ਦੀ ਭੈਣ ਰਾਹੀਂ ਇਹ ਰਿਸ਼ਤਾ ਹੋਇਆ ਸੀ। ਲਖਬੀਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਪਰ ਅਸੀਂ ਉਸ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਵਿਆਹ ਹੀ ਕਰਨਾ ਹੈ। ਬਾਰਾਤ ਨਾ ਆਉਣ ਤੋਂ ਮਾਯੂਸ ਲਾੜੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵੇਗੀ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਕੁੜੀ ਨੇ ਦੱਸਿਆ ਕਿ ਉਹ ਸ਼ੇਅਰ ਚਾਰਟ ਏਜੰਸੀ ਵਿਚ ਬਿਜ਼ਨੈੱਸ ਕਰਦੀ ਹੈ।
ਲਖਬੀਰ ਸਿੰਘ ਉਸ ਤੋਂ ਇਮੋਸ਼ਨਲ ਬਲੈਕਮੇਲ ਕਰ ਕੇ 20-25 ਲੱਖ ਰੁਪਏ ਵੀ ਲੈ ਚੁੱਕਿਆ ਸੀ। ਕਦੀ ਉਹ ਕਹਿੰਦਾ ਸੀ ਕਿ ਮੈਨੂੰ ਬਲੱਡ ਕੈਂਸਰ ਹੈ ਤੇ ਕਦੀ ਕੁਝ, ਪਰ ਘਰ ਵਾਲਿਆਂ ਨੇ ਉਸ ਨੂੰ ਅਜਿਹੀ ਕੋਈ ਬਿਮਾਰੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਲਖਬੀਰ ਨੂੰ ਬੈਂਕ ਰਾਹੀਂ ਹੀ ਪੈਸੇ ਭੇਜੇ ਹਨ, ਜਿਸ ਦੀ ਸਾਰੀ ਡਿਟੇਲ ਵੀ ਉਸ ਕੋਲ ਹੈ। ਉਸ ਨੇ ਮੀਡੀਆ ਸਾਹਮਣੇ ਵੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਪਰ ਪੁਲਸ ਮੌਕੇ ‘ਤੇ ਨਹੀਂ ਪਹੁੰਚੀ।
Post navigation
ਨਹਾਉਣ ਲੱਗੇ ਪ੍ਰਾਈ.ਵੇਟ ਪਾਰ.ਟ ‘ਚ ਲਾ ਲਿਆ ਨਸ਼ੇ ਦਾ ਟੀਕਾ, ਬਾਥਰੂਮ ‘ਚ ਡਿੱਗਾ ਮੂਧੇ ਮੂੰਹ, ਫਿਰ ਹੋਇਆ ਅਜਿਹਾ ਕਿ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਪ੍ਰੇਮ ਸਬੰਧਾਂ ਬਾਰੇ ਮਾਂ ਨਾਲ ਕਰਨ ਲੱਗੀ ਬਹਿਸ, ਗੁੱਸੇ ਵਿਚ ਆਈ ਨੇ ਗਲਾ ਘੁੱਟ ਕੇ ਮਾਰ’ਤੀ ਧੀ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us