ਵਿਹਲੇ ਬੈਠੇ ਨੇ ਲਾਈ ਸਕੀਮ, ਬਿਨਾਂ ਕਾਰਡ ਤੋਂ ATM ‘ਚੋਂ ਕੱਢ ਲੈਂਦਾ ਸੀ ਪੈਸੇ, ਇੰਝ ਫੜੀ ਜਲੰਧਰ ਪੁਲਿਸ ਨੇ ਸ਼ੈਤਾਨੀ

ਵਿਹਲੇ ਬੈਠੇ ਨੇ ਲਾਈ ਸਕੀਮ, ਬਿਨਾਂ ਕਾਰਡ ਤੋਂ ATM ‘ਚੋਂ ਕੱਢ ਲੈਂਦਾ ਸੀ ਪੈਸੇ, ਇੰਝ ਫੜੀ ਜਲੰਧਰ ਪੁਲਿਸ ਨੇ ਸ਼ੈਤਾਨੀ

ਜਲੰਧਰ (ਵੀਓਪੀ ਬਿਊਰੋ) ਜਲੰਧਰ ‘ਚ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਸ਼ਖਸ ਵਿਹਲਾ ਬੈਠ ਕੇ ਪੈਸੇ ਕਮਾਉਣ ਦੀ ਜੁਗਤ ਲਾ ਕੇ ਵੱਡੀ ਗੇਮ ਪਾਉਣ ਦੀ ਤਿਆਰੀ ‘ਚ ਸੀ ਪਰ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਸ਼ ਲੋਡਿੰਗ ਮਸ਼ੀਨ ਦੇ ਮਾਲਕ ਦੀਪਕ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ ਕਿ 10-04-2024 ਨੂੰ ਉਸ ਨੂੰ ਇੱਕ ਗਾਹਕ ਦਾ ਫ਼ੋਨ ਆਇਆ, ਜਿਸ ਨੇ ਸ਼ਾਮ 4 ਵਜੇ ਦੇ ਕਰੀਬ ਹਿਟਾਚੀ ਏ.ਟੀ.ਐਮ ਤੋਂ ਨਕਦੀ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ।

ਸਵਪਨ ਸ਼ਰਮਾ ਨੇ ਦੱਸਿਆ ਕਿ ਏ.ਟੀ.ਐਮ ਦੀ ਫਿਜ਼ੀਕਲ ਜਾਂਚ ਕਰਨ ‘ਤੇ ਪੁਲਿਸ ਪਾਰਟੀ ਅਤੇ ਬੈਂਕ ਦੀ ਟੀਮ ਨੂੰ ਕੈਸ਼ ਡਿਸਪੈਂਸਰ ‘ਤੇ ਪਲਾਸਟਿਕ ਦੀ ਸ਼ੀਟ ਮਿਲੀ। ਇਸ ਪਲਾਸਟਿਕ ਸ਼ੀਟ ਨੂੰ ਮੁਲਜ਼ਮ ATM ਵਿੱਚ ਫ਼ਸਾ ਦਿੰਦਾ ਸੀ ਤੇ ਜਦ ਕੋਈ ਕੈਸ਼ ਕੱਢਵਾਉਣ ਆਉਂਦਾ ਸੀ ਤਾਂ ਉਸ ਦਾ ਕੈਸ਼ ਅਟਕ ਜਾਂਦਾ ਸੀ ਤੇ ਇਹ ਮੁਲਜ਼ਮ ਬਾਅਦ ਵਿੱਚ ਜਾ ਕੇ ਕੈਸ਼ ਕੱਢ ਲੈਂਦਾ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਬਾਹਰ ਇੱਕ ਅਣਪਛਾਤੇ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਖੜ੍ਹਾ ਦੇਖਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਉਕਤ ਵਿਅਕਤੀ ਏ.ਟੀ.ਐਮ ਨਾਲ ਛੇੜਛਾੜ ਦੀ ਕੋਸ਼ਿਸ਼ ਕਰਦਾ ਪਾਇਆ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਡਵੀਜ਼ਨ 5 ਜਲੰਧਰ ਵਿਖੇ ਧਾਰਾ 380, 420, 454, 511 ਆਈ.ਪੀ.ਸੀ ਦੇ ਤਹਿਤ ਐਫਆਈਆਰ 52 ਮਿਤੀ 10-04-2024 ਦਰਜ ਕੀਤੀ ਗਈ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਰਵੀ ਪਾਲ ਪੁੱਤਰ ਗੁਰਮੀਤ ਰਾਮ ਵਾਸੀ ਪਿੰਡ ਹੀਰਾਪੁਰ, ਥਾਣਾ ਲਾਂਬੜਾ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਦੋ ਕੇਸ ਚੱਲ ਰਹੇ ਹਨ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

error: Content is protected !!