ਰਿੰਕੂ ਵਰਗੇ ਦੋਗਲਿਆਂ ਤੋਂ ਬਚੋ ਤੇ ਚੌਧਰੀ ਸਾਬ ਪਾਣੀ ਆਉਣ ਤੋਂ ਪਹਿਲਾਂ ਹੀ ਜੁੱਤੇ ਨਾ ਲਾਉਣ, ਕੋਠੀ ਤਾਂ ਮੈਨੂੰ NRI ਭਰਾਵਾਂ ਨੇ ਰਹਿਣ ਲਈ ਦਿੱਤੀ ਆ : ਚੰਨੀ

ਰਿੰਕੂ ਵਰਗੇ ਦੋਗਲਿਆਂ ਤੋਂ ਬਚੋ ਤੇ ਚੌਧਰੀ ਸਾਬ ਪਾਣੀ ਆਉਣ ਤੋਂ ਪਹਿਲਾਂ ਹੀ ਜੁੱਤੇ ਨਾ ਲਾਉਣ, ਕੋਠੀ ਤਾਂ ਮੈਨੂੰ NRI ਭਰਾਵਾਂ ਨੇ ਰਹਿਣ ਲਈ ਦਿੱਤੀ ਆ : ਚੰਨੀ

ਜਲੰਧਰ (ਵੀਓਪੀ ਡੈਸਕ) ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਲੋਕ ਸਭਾ ਚੋਣਾਂ ‘ਚ ਪੰਜਾਬ ਦਾ ਸਭ ਤੋਂ ਚਰਚਿਤ ਚਿਹਰਾ ਬਣਿਆ ਹੋਇਆ ਹੈ, ਭਾਵੇਂ ਕਿ ਹਾਲੇ ਤੱਕ ਉਸ ਨੂੰ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ। ਹੁਣ ਤੱਕ ਤਾਂ ਚਰਚਾ ਇਹ ਹੀ ਹੈ ਕਿ ਉਹ ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।

ਬੀਤੇ ਦਿਨੀਂ ਜਲੰਧਰ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਦਗਾਹ ਮਸਜਿਦ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਈਦ-ਉਲ ਫਿਤਰ ਦਾ ਤਿਉਹਾਰ ਮਨਾਇਆ ਅਤੇ ਇਕੱਠੇ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ।

ਇਸ ਦੌਰਾਨ ਸਿਆਸਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭੱਜਣ ਵਾਲਿਆਂ ਅਤੇ ਆਪਣੇ ਫਾਇਦੇ ਅਨੁਸਾਰ ਪਾਰਟੀਆਂ ਬਦਲਣ ਵਾਲਿਆਂ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਰਿੰਕੂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹੇ ਦੋਗਲੇ ਚਿਹਰਿਆਂ ਤੋਂ ਬੱਚ ਕੇ ਰਹੋ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਹਰ ਕਿਸੇ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ, ਜਿਸ ਦਾ ਚਰਿੱਤਰ ਸਾਫ਼ ਹੋਵੇ ਅਤੇ ਜੋ ਦੂਜਿਆਂ ਤੋਂ ਡਰਦਾ ਨਾ ਹੋਵੇ।

ਵਿਕਰਮ ਚੌਧਰੀ ਦੀ ਨਾਰਾਜ਼ਗੀ ਅਤੇ ਪਾਰਟੀ ਤੋਂ ਚੌਧਰੀ ਪਰਿਵਾਰ ਦੀ ਦੂਰੀ ਬਾਰੇ ਪੁੱਛੇ ਜਾਣ ‘ਤੇ ਚੰਨੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਫਿਲਹਾਲ ਸਿਰਫ ਅਟਕਲਾਂ ਹੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਲਵੇਗੀ, ਉਹ ਸਭ ਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਆਉਣ ਤੋਂ ਪਹਿਲਾਂ ਹੀ ਜੁੱਤੇ ਨਹੀਂ ਉਤਾਰਨੇ ਚਾਹੀਦੇ।

ਇਸ ਦੌਰਾਨ ਜਲੰਧਰ ‘ਚ ਕੋਠੀ ਲੈਣ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਕੋਠੀ ਨਾ ਤਾਂ ਮੁੱਲ ਲਈ ਹੈ ਅਤੇ ਨਾ ਹੀ ਕਿਰਾਏ ‘ਤੇ ਲਈ ਹੈ। ਬਸ ਐਨਆਰਆਈ ਭਰਾਵਾਂ ਦੀ ਅਪੀਲ ‘ਤੇ ਹੀ ਉਹ ਉਨ੍ਹਾਂ ਦੀ ਕੋਠੀ ‘ਚ ਰਹਿਣ ਆਏ ਹਨ।

error: Content is protected !!