ਉਨ੍ਹਾਂ ਕਿਹਾ ਕਿ ਉਹ ਕਿਸੇ ਭਾਈਚਾਰੇ ਬਾਰੇ ਨਹੀਂ ਬੋਲ ਰਹੇ। ਸਾਰੀਆਂ ਬਰਾਦਰੀਆਂ ਮੇਰੇ ਪਰਿਵਾਰਾਂ ਵਾਂਗ ਹਨ। ਉਨ੍ਹਾਂ ਦੇ ਸ਼ਬਦ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਲਈ ਹੀ ਸਨ।
ਉਨ੍ਹਾਂ ਕਿਹਾ ਇਹ ਸਾਬਕਾ ਐੱਮ.ਐੱਲ.ਏ. ਮੇਰੇ ਬਾਰੇ ਤੇ ਮੇਰੇ ਬੱਚਿਆਂ ਬਾਰੇ ਨਾਜਾਇਜ਼ ਗੱਲਾਂ ਕਰਦਾ ਹੈ ਤਾਂ ਮੇਰੇ ਕੋਲੋਂ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ। ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਤੋਂ ਮਾਫੀ ਮੰਗਦਾਂ ਹਾਂ। ਸਾਰੇ ਭਾਈਚਾਰਿਆਂ ਦੇ ਲੋਕ ਮੇਰੇ ਪਰਿਵਾਰਾਂ ਵਾਂਗ ਹਨ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ।
ਦੱਸ ਦੇਈਏ ਕਿ ਕਿ ਬੀਤੇ ਦਿਨੀਂ ਲਾਲਜੀਤ ਸਿੰਘ ਭੁੱਲਰ ਨੇ ਮਾਹੀ ਰਿਜ਼ੋਰਟ ਇਲਾਕੇ ਵਿੱਚ ਕੁਝ ਭਾਈਚਾਰਿਆਂ ਖਿਲਾਫ਼ ਟਿੱਪਣੀ ਕਰ ਗਏ, ਇਸ ਤੋਂ ਬਾਅਦ ਪੰਜਾਬ ਭਰ ‘ਚ ਕਈ ਥਾਵਾਂ ‘ਤੇ ਭਾਈਚਾਰੇ ਦੇ ਲੋਕਾਂ ‘ਚ ਗੁੱਸਾ ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ।