‘ਆਪ’ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਰਾਮਨੌਮੀ ਹੈ, ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿਚ ਹਨ। ਉਨ੍ਹਾਂ ਨੇ ਦਿੱਲੀ ਵਿਚ ਰਾਮਰਾਜਯ ਦੇ ਸੰਕਲਪ ਉੱਤੇ ਸੱਚਮੁੱਚ ਕੰਮ ਕੀਤਾ ਹੈ।
ਰਾਮਰਾਜਯ ਇਹੀ ਸੀ ਜਿੱਥੇ ਲੋਕਾਂ ਲਈ ਰਾਜ ਚਲਾਇਆ ਜਾਂਦਾ ਸੀ। ਕੇਜਰੀਵਾਲ ਵੀ ਇਹੀ ਕਰ ਰਿਹਾ ਹੈ। ਅਸੀਂ ਲੋਕਾਂ ਲਈ ਸਰਕਾਰ ਚਲਾ ਰਹੇ ਹਾਂ, ਜਿੱਥੇ ਬਿਜਲੀ, ਪਾਣੀ, ਬੱਚਿਆਂ ਦੀ ਚੰਗੀ ਸਿੱਖਿਆ ਅਤੇ ਲੋਕਾਂ ਦੇ ਚੰਗੇ ਇਲਾਜ ਦੀ ਗੱਲ ਹੁੰਦੀ ਹੈ।