14 ਸਾਲ ਦੀ ਕੁੜੀ ਦਾ ਵਿਚੋਲਣ ਨੇ ਪੈਸੇ ਲੈਕੇ ਕਰਵਾ ਦਿੱਤਾ ਵਿਆਹ, ਚੋਰੀ-ਚੋਰੀ ਲਿਜ਼ਾਂਦੀ ਸੀ ਮੁੰਡੇ ਕੋਲ ਫਿਰ ਇੱਕ ਦਿਨ…

ਪਟਿਆਲਾ ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡਖੇੜਾ ਦੇ ਇੱਕ ਨੌਜਵਾਨ ਨੇ ਇੱਕ ਔਰਤ ਨੂੰ ਵਿਆਹ ਕਰਵਾਉਣ ਲਈ 20 ਹਜ਼ਾਰ ਰੁਪਏ ਦਿੱਤੇ। ਨੌਜਵਾਨ ਨੇ 20 ਹਜ਼ਾਰ ਰੁਪਏ ਦੇ ਕੇ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ। ਜਿਸ ਦੀ ਉਮਰ ਸਿਰਫ਼ 14 ਸਾਲ ਸੀ। ਦੱਸ ਦੇਈਏ ਕਿ 24 ਅਪ੍ਰੈਲ ਨੂੰ ਲੜਕੀ ਨੂੰ ਲੁਕ-ਛਿਪ ਕੇ ਲੜਕੇ ਕੋਲ ਲਿਜਾਣ ਤੋਂ ਬਾਅਦ ਦੋਸ਼ੀ ਔਰਤ ਆਪਣੇ ਪਿੰਡ ਆ ਗਈ।

ਉਧਰ ਲਾਪਤਾ ਧੀ ਦੀ ਭਾਲ ਲਈ ਪੁਲਿਸ ਕੋਲ ਪਹੁੰਚੇ ਪਰਿਵਾਰ ਦੀ ਸ਼ਿਕਾਇਤ ਮਿਲਣ ’ਤੇ 6 ਦਿਨਾਂ ਦੇ ਅੰਦਰ ਪੁਲਿਸ ਨੇ ਦੋਸ਼ੀ ਲਾੜੇ, ਉਸਦੇ ਪਿਤਾ ਦੇ ਨਾਲ-ਨਾਲ ਵਿਚੋਲੇ ਅਤੇ ਉਸਦੀ ਮਾਸੀ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।


ਇਸ ਮਾਮਲੇ ’ਚ 27 ਸਾਲਾ ਲਾੜੇ ਅੰਮ੍ਰਿਤਪਾਲ, ਲਾੜੇ ਦੇ ਪਿਤਾ ਜਗਤਾਰ ਸਿੰਘ, ਵਿਚੋਲੇ ਦੀਪਿਕਾ ਅਤੇ ਦੀਪਿਕਾ ਦੀ ਮਾਸੀ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਮੌਕੇ ਪੁਲਿਸ ਅਨੁਸਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਉਮਰ 27 ਸਾਲ ਦਾ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸਨੇ ਆਪਣੇ ਪਿੰਡ ਦੀ ਇੱਕ ਔਰਤ ਵੀਨਾ ਰਾਣੀ ਨੂੰ ਕਿਹਾ ਕਿ ਉਹ ਉਸਨੂੰ ਕੋਈ ਰਿਸ਼ਤਾ ਜਾਂ ਕੁੜੀ ਲੱਭ ਦੇਵੇ।  ਇਸ ਸਬੰਧੀ ਜਦੋਂ ਵੀਨਾ ਰਾਣੀ ਦੀ ਭਤੀਜੀ ਦੀਪਿਕਾ ਮੁੰਡਖੇੜਾ ਨਾਲ ਗੱਲ ਕੀਤੀ ਤਾਂ ਉਹ ਪਿੰਡ ਦੀ ਰਹਿਣ ਵਾਲੀ 14 ਸਾਲਾ ਲੜਕੀ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ।ਉਨ੍ਹਾਂ ਨੇ ਲੜਕੀ ਨੂੰ ਭਰੋਸੇ ‘ਚ ਲੈ ਕੇ 24 ਅਪ੍ਰੈਲ ਨੂੰ ਉਸ ਨੂੰ ਆਪਣੇ ਘਰ ਬੁਲਾਇਆ, ਜਿੱਥੋਂ ਉਹ ਖੇੜੀ ਜੱਟਾਂ ਗਏ, ਜਿੱਥੇ ਉਨ੍ਹਾਂ ਨੇ ਲੜਕੀ ਦਾ ਵਿਆਹ ਅੰਮ੍ਰਿਤਪਾਲ ਸਿੰਘ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਉਸ ਨੇ ਲੜਕੀ ਨੂੰ ਤਿੰਨ ਦਿਨ ਤੱਕ ਆਪਣੇ ਘਰ ਰੱਖਿਆ ਪਰ ਸਰੀਰਕ ਸਬੰਧ ਨਹੀਂ ਬਣਾਏ। ਇਸ ਦੌਰਾਨ ਜਦੋਂ ਮਾਮਲਾ 26 ਅਪਰੈਲ ਨੂੰ ਪੁਲਿਸ ਕੋਲ ਪੁੱਜਿਆ ਤਾਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ।ਇਸ ਮੌਕੇ ਬਖਸ਼ੀਵਾਲਾ ਥਾਣੇ ਦੇ ਐਸਐਚਓ ਅਜੇ ਪਰੌਚਾ ਨੇ ਦੱਸਿਆ ਕਿ ਮੁਲਜ਼ਮ ਦੀਪਿਕਾ ਅਤੇ ਉਸ ਦੀ ਮਾਸੀ ਵੀਨਾ ਰਾਣੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

error: Content is protected !!