ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਪੰਜਾਬ ਦੇ ਅਰੋਪੀ ਨੇ ਲਿਆ ਜੇਲ੍ਹ ਚ ਫਾ+ਹਾ, ਕਈ ਦਿਨਾਂ ਤੋਂ ਸੀ ਹਿਰਾਸਤ ਚ

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ (Salman Khan Firing case) ਮਾਮਲੇ ‘ਚ ਗ੍ਰਿਫਤਾਰ ਅਨੁਜ ਥਾਪਨ ਨੇ ਫਾਹਾ ਲੈ ਲਿਆ ਹੈ।ਪੁਲਿਸ ਅਨੁਜ ਥਾਪਨ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮਿਲੀ ਹੈ ਕਿ ਉਸ ਨੇ ਪਖਾਨੇ ਵਿਚ ਚਾਦਰ ਨਾਲ ਫਾਹਾ ਲੈ ਲਿਆ। ਦੱਸ ਦਈਏ ਕਿ ਪੁਲਿਸ ਨੇ ਪਿਛਲੇ ਦਿਨੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵਿਚੋਂ ਅਨੁਜ ਥਾਪਨ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਦੇ ਇਕ ਦੋਸ਼ੀ ਨੇ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਗੋਲੀਬਾਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮ ਨੂੰ 8 ਮਈ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਸੀ।

ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਵਿਸ਼ੇਸ਼ ਜੱਜ ਏ.ਐੱਮ. ਪਾਟਿਲ ਨੇ ਮੁਲਜ਼ਮ ਵਿੱਕੀ ਗੁਪਤਾ (24), ਸਾਗਰ ਪਾਲ (21) ਅਤੇ ਅਨੁਜ ਥਾਪਨ (32) ਨੂੰ ਪੁਲਿਸ ਹਿਰਾਸਤ ‘ਚ ਅਤੇ ਸੋਨੂੰ ਕੁਮਾਰ ਚੰਦਰ ਬਿਸ਼ਨੋਈ (37) ਨੂੰ ਮੈਡੀਕਲ ਆਧਾਰ ‘ਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।

ਪੁਲਿਸ ਨੇ ਸ਼ਨੀਵਾਰ ਨੂੰ ਕਥਿਤ ਸ਼ੂਟਰਾਂ ਗੁਪਤਾ ਅਤੇ ਪਾਲ ਦੇ ਨਾਲ-ਨਾਲ ਬਿਸ਼ਨੋਈ ਅਤੇ ਥਾਪਨ ਦੇ ਖਿਲਾਫ ਸਖਤ ਮਕੋਕਾ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਬਿਸ਼ਨੋਈ ਅਤੇ ਥਾਪਨ ‘ਤੇ ਦੋ ਹਥਿਆਰ ਅਤੇ ਕਾਰਤੂਸ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਨੂੰ ਲੋੜੀਂਦਾ ਮੁਲਜ਼ਮ ਦੱਸਿਆ ਹੈ। ਹੁਣ ਇਸ ਮਾਮਲੇ ਵਿਚ ਗ੍ਰਿਫਤਾਰ ਥਾਪਨ ਨੇ ਆਤਮ ਹੱਤਿਆ ਕਰ ਲਈ ਹੈ।ਬਿਹਾਰ ਨਿਵਾਸੀ ਗੁਪਤਾ ਅਤੇ ਪਾਲ ਦੋਵਾਂ ਨੂੰ ਗੁਆਂਢੀ ਸੂਬੇ ਗੁਜਰਾਤ ਦੇ ਕੱਛ ਤੋਂ 16 ਅਪ੍ਰੈਲ ਨੂੰ ਫੜਿਆ ਗਿਆ ਸੀ, ਜਦਕਿ ਸੋਨੂੰ ਬਿਸ਼ਨੋਈ ਅਤੇ ਥਾਪਨ ਨੂੰ 25 ਅਪ੍ਰੈਲ ਨੂੰ ਪੰਜਾਬ ਤੋਂ ਕਾਬੂ ਗਿਆ ਸੀ। ਕੈਨੇਡਾ ‘ਚ ਰਹਿਣ ਵਾਲੇ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਪੁਲਿਸ ਮੁਤਾਬਕ ਉਸ ਦਾ ਆਈਪੀ ਐਡਰੈੱਸ ਪੁਰਤਗਾਲ ਦਾ ਪਾਇਆ ਗਿਆ। ਦੱਸ ਦਈਏ ਕਿ ਪੁਲਿਸ ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਇਸ ਸਮੇਂ ਉਸ ਦੀ ਪੂਰੀ ਅਪਰਾਧ ਕੁੰਡਲੀ ਫਰੋਲੀ ਜਾ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਛੇਤੀ ਹੀ ਪੁਲਿਸ ਬਿਸ਼ਨੋਈ ਦੇ ਰਿਮਾਂਡ ਲਈ ਅਦਾਲਤ ਤੱਕ ਪਹੁੰਚ ਕਰ ਸਕਦੀ ਹੈ।

error: Content is protected !!