ਕਾਂਗਰਸ ਦਾ ਗੜ ਰਹੀਆਂ ਸੀਟਾਂ ਤੋਂ ਪਾਰਟੀ ਨੇ ਖੋਲ੍ਹੇ ਪੱਤੇ, ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਅਮੇਠੀ ਸੀਟ ਪੰਜਾਬੀ ਨੂੰ

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ‘ਚ ਕਾਂਗਰਸ ਦਾ ਗੜ ਰਹੀਆਂ ਅਮੇਠੀ ਤੇ ਰਾਏਬਰੇਲੀ ਸੀਟਾਂ ਤੋਂ ਪਾਰਟੀ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਨਾਮਜ਼ਦਗੀ ਦੇ ਆਖਰੀ ਸਮੇਂ ‘ਤੇ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਰਾਏਬਰੇਲੀ ਤੋਂ ਅਤੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਉਮੀਦਵਾਰ ਐਲਾਨਿਆ ਹੈ। ਦੋਵਾਂ ਦੇ ਨਾਵਾਂ ਦੀ ਸੂਚੀ ਆ ਗਈ ਹੈ।

ਸ਼ਰਮਾ ਨੂੰ ਸੋਨੀਆ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਹੁਣ ਤੱਕ ਉਹ ਰਾਏਬਰੇਲੀ ਵਿੱਚ ਸੰਸਦ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਸੱਤ ਗੇੜਾਂ ਵਾਲੀਆਂ ਆਮ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਅਮੇਠੀ ਅਤੇ ਰਾਏਬਰੇਲੀ ਸੀਟਾਂ ‘ਤੇ 20 ਮਈ ਨੂੰ ਵੋਟਿੰਗ ਹੋਵੇਗੀ। ਇਹ ਦੋਵੇਂ ਸੀਟਾਂ ਰਵਾਇਤੀ ਤੌਰ ‘ਤੇ ਗਾਂਧੀ-ਨਹਿਰੂ ਪਰਿਵਾਰ ਦੇ ਮੈਂਬਰਾਂ ਕੋਲ ਰਹੀਆਂ ਹਨ। ਪਾਰਟੀ ਨੇ ਪਹਿਲੀ ਵਾਰ ਅਮੇਠੀ ਤੋਂ ਗੈਰ-ਗਾਂਧੀ ਪਰਿਵਾਰ ਤੋਂ ਉਮੀਦਵਾਰ ਉਤਾਰਿਆ ਹੈ। ਸ਼ਰਮਾ ਪੰਜਾਬ ਦੇ ਲੁਧਿਆਣਾ ਨਾਸ ਸਬੰਧ ਰੱਖਦੇ ਹਨ ਅਤੇ ਰਾਜੀਵ ਗਾਂਧੀ ਉਨ੍ਹਾਂ ਨੂੰ ਅਮੇਠੀ ਲੈ ਕੇ ਗਏ ਸਨ।

ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਇਸ ਵਾਰ ਫਿਰ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਅਮੇਠੀ ਸੀਟ ਸ਼ਰਮਾ ਨੂੰ ਦਿੱਤੀ ਗਈ ਹੈ।

error: Content is protected !!