Skip to content
Sunday, November 10, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
14
ਜਾਣੋਂ ਮਾਇਆਵਤੀ ਤੋਂ ਕਿਉਂ ਖਫ਼ਾ ਹੈ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ, ਕਿਹਾ – ਜੇਕਰ ਮਾਇਆਵਤੀ ਚੋਣ ਪ੍ਰਚਾਰ ਕਰਨ ਪੰਜਾਬ ਆਈ ਤਾਂ ਡੱਟ ਕੇ ਵਿਰੋਧ ਕਰਾਂਗੇ
jalandhar
National
Politics
Punjab
ਜਾਣੋਂ ਮਾਇਆਵਤੀ ਤੋਂ ਕਿਉਂ ਖਫ਼ਾ ਹੈ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ, ਕਿਹਾ – ਜੇਕਰ ਮਾਇਆਵਤੀ ਚੋਣ ਪ੍ਰਚਾਰ ਕਰਨ ਪੰਜਾਬ ਆਈ ਤਾਂ ਡੱਟ ਕੇ ਵਿਰੋਧ ਕਰਾਂਗੇ
June 14, 2021
Voice of Punjab
ਜਾਣੋਂ ਮਾਇਆਵਤੀ ਤੋਂ ਕਿਉਂ ਖਫ਼ਾ ਹੈ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ, ਕਿਹਾ – ਜੇਕਰ ਮਾਇਆਵਤੀ ਚੋਣ ਪ੍ਰਚਾਰ ਕਰਨ ਪੰਜਾਬ ਆਈ ਤਾਂ ਡੱਟ ਕੇ ਵਿਰੋਧ ਕਰਾਂਗੇ
ਬਾਬੂ ਕਾਂਸ਼ੀ ਰਾਮ ਦੀ ਭੈਣ ਨੇ ਅਕਾਲੀ-ਬਸਪਾ ਗਠਜੋੜ ਨਕਾਰਿਆ, ਕਿਹਾ ਕਾਂਸ਼ੀ ਰਾਮ ਦੇ ਹੱਤਿਆਰੇ ਨੇ ਇਹ ਸਿਆਸੀ ਲੋਕ
ਆਨੰਦਪੁਰ ਸਾਹਿਬ (ਬਿਮਲ ਸੈਣੀ) – ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗਠਜੋੜ ਨੂੰ ਲੈ ਕੇ ਬਾਬੂ ਕਾਸ਼ੀ ਰਾਮ ਦੇ ਪਰਿਵਾਰ ਨੇ ਕਿਹਾ ਕਿ ਇਸ ਗਠਜੋੜ ਦਾ ਬਾਬੂ ਕਾਸ਼ੀ ਰਾਮ ਦੇ ਪਰਿਵਾਰ ਦਾ ਕੋਈ ਵੀ ਲੈਣ-ਦੇਣ ਨਹੀਂ ਹੈ। ਕਿਉਂਕਿ ਅੱਜ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਵੱਲੋਂ ਬਾਬੂ ਕਾਂਸ਼ੀ ਰਾਮ ਜੀ ਨਾਲ ਜੋ ਉਸ ਸਮੇਂ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸਮੇਂ ਦੌਰਾਨ ਬਾਬੂ ਕਾਂਸ਼ੀ ਰਾਮ ਨਾਲ ਨਾ ਮਿਲਣ ਦੇਣਾ ਮਾਇਆਵਤੀ ਦੀ ਪਾਰਟੀ ਸੁਪਰੀਮੋ ਬਾਂਡਾਂ ਅਤੇ ਪੈਸਾ ਇਕੱਠਾ ਕਰਨ ਦੀ ਚਾਲ ਸੀ। ਇਹ ਗੱਲ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਕਹੀ ਹੈ। ਸਵਰਗੀ ਬਾਬੂ ਕਾਂਸ਼ੀ ਰਾਮ ਜਿਸ ਨੇ ਗ਼ਰੀਬ ਪੱਛੜੇ ਵਰਗ ਦੇ ਲੋਕਾਂ ਅਤੇ ਦਲਿਤ ਭਾਈਚਾਰੇ ਨੂੰ ਉੱਪਰ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਸੀ ਤੇ ਆਪ ਮਿਹਨਤ ਕਰਕੇ ਇੱਕ ਪਾਰਟੀ ਖੜ੍ਹੀ ਕੀਤੀ ਸੀ ਜੋ ਪਾਰਟੀ ਨੈਸ਼ਨਲ ਪੱਧਰ ਦੀ ਪਾਰਟੀ ਬਣੀ ਅਤੇ ਬਾਬੂ ਕਾਂਸ਼ੀ ਰਾਮ ਨੇ ਗ਼ਰੀਬ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਹੀ ਗ਼ਰੀਬ ਤਬਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ।
ਬੀਬੀ ਸਵਰਨ ਕੌਰ ਨੇ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਮੇਰੀ ਮਾਤਾ ਨੂੰ ਮੇਰੇ ਭਰਾ ਨਾਲ ਨਹੀਂ ਮਿਲਣ ਦਿੱਤਾ ਸੀ ਤੇ ਤਿੰਨ ਸਾਲ ਉਨ੍ਹਾਂ ਦੇ ਭਰਾ ਬਾਬੂ ਕਾਂਸ਼ੀ ਰਾਮ ਨੂੰ ਬੰਦ ਕਰਕੇ ਰੱਖਿਆ ਤੇ ਉਨ੍ਹਾਂ ਦੀ ਮੌਤ ਸਮੇਂ ਵੀ ਜ਼ਿਆਦਾ ਲੋਕਾਂ ਦਾ ਇਕੱਠ ਕਰਨ ‘ਤੇ ਪਾਬੰਦੀ ਲਗਾਈ ਉਨ੍ਹਾਂ ਕਿਹਾ ਕਿ ਮਾਇਆਵਤੀ ਉਨ੍ਹਾਂ ਦੇ ਭਰਾ ਦੀ ਹੱਤਿਆਰੀ ਹੈ ਇਸ ਲਈ ਉਹ ਜਦੋਂ ਤੱਕ ਬਸਪਾ ਦੀ ਪ੍ਰਧਾਨ ਮਾਇਆਵਤੀ ਹੈ ਉਦੋਂ ਤਕ ਉਨ੍ਹਾਂ ਦਾ ਬਸਪਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਮਾਇਆਵਤੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਂਦੀ ਹੈ ਤਾਂ ਉਹ ਉਸ ਦਾ ਵਿਰੋਧ ਕਰਨ ਬਾਰੇ ਵੀ ਸੋਚਣਗੇ।
ਇਸ ਮੌਕੇ ਇਸ ਮੌਕੇ ਉਨ੍ਹਾਂ ਕਿਹਾ ਕਿ ਮਾਇਆਵਤੀ ਹੁਣ ਯੂ ਪੀ ਤੋਂ ਬਾਅਦ ਪੰਜਾਬ ਵਿੱਚੋਂ ਵੀ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ ਉਸ ਦਾ ਮਕਸਦ ਸਿਰਫ਼ ਤਾਂ ਸਿਰਫ਼ ਪੈਸਾ ਇਕੱਠਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਇਆਵਤੀ ਨੇ ਆਪਣੇ ਭਰਾਵਾਂ ਲਈ ਵੱਡੀਆਂ-ਵੱਡੀਆਂ ਕੋਠੀਆਂ ਜਾਇਦਾਦਾਂ ਅਤੇ ਫੈਕਟਰੀਆਂ ਆਦਿ ਲਗਾਈਆਂ ਹੋਈਆਂ ਹਨ ਅਤੇ ਅਰਬਾਂ ਰੁਪਈਆ ਆਪਣੇ ਬੈਂਕ ਖਾਤਿਆਂ ਵਿੱਚ ਲੋਕਾਂ ਦੇ ਖ਼ੂਨ ਨਾਲ ਇਕੱਠਾ ਕੀਤਾ ਹੋਇਆ ਹੈ ਜਦੋਂ ਕਿ ਬਾਬੂ ਕਾਂਸ਼ੀ ਰਾਮ ਜੀ ਦੇ ਪਹਿਲਾਂ ਦੇ ਖਾਤੇ ਅਤੇ ਹੋਣ ਦੇ ਖਾਤੇ ਵੀ ਚੈੱਕ ਕਰ ਲੈਣ ਕਿ ਉਨ੍ਹਾਂ ਨੇ ਕਦੇ ਕਿਸੇ ਤੋਂ ਇੱਕ ਰੁਪਿਆ ਵੀ ਨਹੀਂ ਲਿਆ ਅਤੇ ਨਾ ਹੀ ਕੋਈ ਫੈਕਟਰੀ ਅਤੇ ਆਪਣੇ ਪਰਿਵਾਰ ਲਈ ਕੋਈ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹਨ l
Post navigation
ਜੇਕਰ ਪੁਲਿਸ ਤੁਹਾਨੂੰ ਚਲਾਨ ਕੱਟਣ ਲਈ ਰੋਕਦੀ ਹੈ ਤਾਂ ਕਰੋ ਇਹ ਕੰਮ
ਪ੍ਰਕਾਸ਼ ਸਿੰਘ ਬਾਦਲ ਨੇ SIT ਸਾਹਮਣੇ ਪੇਸ਼ ਹੋਣ ਤੋਂ ਕੀਤੀ ਨਾਹ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us