ਗੱਲਾਂ ਕਰਦਿਆਂ ਦੀ ਹੋ ਗਈ ਬਹਿਸ, ਇੱਕ ਧਿਰ ਨੇ ਫੁਕਰਪੁਣੇ ‘ਚ ਮਾਰਨੇ ਸ਼ੁਰੂ ਕਰ’ਤੇ ਲਲਕਾਰੇ, ਰੋਕਣ ਗਏ ਨੌਜਵਾਨ ਦਾ ਕ+ਤ+ਲ

ਗੱਲਾਂ ਕਰਦਿਆਂ ਦੀ ਹੋ ਗਈ ਬਹਿਸ, ਇੱਕ ਧਿਰ ਨੇ ਫੁਕਰਪੁਣੇ ‘ਚ ਮਾਰਨੇ ਸ਼ੁਰੂ ਕਰ’ਤੇ ਲਲਕਾਰੇ, ਰੋਕਣ ਗਏ ਨੌਜਵਾਨ ਦਾ ਕ+ਤ+ਲ

ਲੁਧਿਆਣਾ (ਵੀਓਪੀ ਬਿਊਰੋ) ਮਹਾਨਗਰੀ ਲੁਧਿਆਣਾ ਵਿਖੇ ਅਪਰਾਧ ਦਾ ਗ੍ਰਾਫ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਇੱਕ ਪਾਸੇ ਚੋਣਾਂ ਨੂੰ ਲੈ ਕੇ ਪੁਲਿਸ ਮੁਸਤੈਦ ਹੈ, ਉੱਥੇ ਹੀ ਦੂਜੇ ਪਾਸੇ ਅਪਰਾਧੀ ਵੀ ਸਿਰ ਚੁੱਕ ਰਹੇ ਹਨ। ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਪੀਰੂ ਬੰਦਾ ਇਲਾਕੇ ਵਿੱਚ ਹਲਕੀ ਜਿਹੀ ਕਿਹਾ-ਸੁਣੀ ਤੋਂ ਬਾਅਦ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

ਜਾਣਕਾਰੀ ਮੁਤਾਬਕ ਇਲਾਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ’ਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਦੇਖਦੇ ਹੀ ਦੇਖਦੇ ਇਸ ਬਹਿਸ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਲੜਾਈ ਦੌਰਾਨ ਭੜਕੇ ਨੌਜਵਾਨ ਉਸੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਰੌਲੇ ਦੀ ਆਵਾਜ਼ ਸੁਣ ਕੇ ਬਾਹਰ ਆਏ ਸੈਮ ਅਤੇ ਸਾਜਨ ‘ਤੇ ਭੜਕੇ ਨੌਜਵਾਨਾਂ ਨੇ ਸੂਏ ਨਾਲ ਵਾਰ ਕਰ ਦਿੱਤੇ।

ਇਸ ਕਾਰਨ ਸੈਮ ਅਤੇ ਉਸਦਾ ਭਰਾ ਸਾਜਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਸੈਮ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦ ਕਿ ਸਾਜਨ ਦੀ ਹਾਲਤ ਗੰਭੀਰ ਬਣੀ ਹੋਈ। ਇਸ ਮੌਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

error: Content is protected !!