ਖੰਡੂਰ ਸਾਹਿਬ ਤੋਂ ਇੱਕ ਹੋਰ ਅੰਮ੍ਰਿਤਪਾਲ ਮੈਦਾਨ ਚ, ਸ਼ਕਲ ਦੇਖਕੇ ਵੀ ਖਾ ਜਾਉਗੇ ਧੋਖਾ

ਲੋਕ ਸਭਾ ਚੋਣਾਂ ਨਾਲ ਦੇਸ਼ ਭਰ ਵਿਚ ਸਿਆਸੀ ਬੱਦਲ ਛਾਏ ਹੋਏ ਹਨ। ਸੂਬੇ ਵਿਚ ਜਿਉਂ-ਜਿਉਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ ਤਿਉਂ-ਤਿਉਂ ਵੱਡੇ ਵੱਡੇ ਸਿਆਸੀ ਬਦਲ ਹੋ ਰਹੇ ਹਨ। ਇਸੇ ਤਹਿਤ ਪੰਥਕ ਹਲਕੇ ਖਡੂਰ ਸਾਹਿਬ ਵਿੱਚ ਇੱਕ ਹੋਰ ਚਰਚਾ ਛਿੜ ਚੁੱਕੀ ਹੈ। ਖਡੂਰ ਸਾਹਿਬ ਤੋਂ ਇਕ ਨਹੀਂ ਬਲਕਿ ਦੋ-ਦੋ ਅੰਮ੍ਰਿਤਪਾਲ ਸਿੰਘ ਮੈਦਾਨ ਵਿਚ ਹਨ। ਇਕ ਅੰਮ੍ਰਿਤਪਾਲ ਨੂੰ ਤਾਂ ਸਾਰੇ ਜਾਣਦੇ ਹੀ ਹਨ, ਆਖਿਰ ਦੂਜਾ ਅੰਮ੍ਰਿਤਪਾਲ ਸਿੰਘ ਕੌਣ ਹੈ।

ਜਿਸਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੈ। ਠੀਕ ਉਸੇ ਤਰ੍ਹਾਂ ਦਾ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਾ। ਜਿਸ ਦਾ ਨਾਮ ਵੀ ਅੰਮ੍ਰਿਤਪਾਲ ਸਿੰਘ ਹੈ ।

ਦਰਅਸਲ ਦੋਵਾਂ ਦੀ ਦਿੱਖ ਵੀ ਇਕੋ ਜਿਹੀ ਹੈ, ਗੌਰਤਲਬ ਹੈ ਕਿ ਅਜ਼ਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੋਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਜੋ ਐਫੀਡੇਵਿਟ ਦੇ ਵਿੱਚ ਤਸਵੀਰ ਲਗਾਈ ਹੈ ਅਤੇ ਜੋ ਇੱਕ ਹੋਰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ।

ਹੁਣ ਦੂਜੇ ਦੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ (NSA) ਕਾਨੂੰਨ ਦੇ ਤਹਿਤ ਬੰਦ ਹਨ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਵੀ ਅਪਲਾਈ ਕੀਤਾ, ਉਨ੍ਹਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਲੇਕਿਨ ਸਵਾਲ ਇਹ ਕਿ ਦੂਜਾ ਅੰਮ੍ਰਿਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਨ੍ਹਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਹੋਰ ਧਿਰ ਵੱਲੋਂ ਚੋਣ ਲੜਾਈ ਜਾ ਰਹੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

error: Content is protected !!