Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
18
ਸੋਨੀਆ ਗਾਂਧੀ ਲੋਕਾਂ ਸਾਹਮਣੇ ਹੋਈ ਭਾਵੁਕ, ਕਿਹਾ- ਮੇਰਾ ਪੁੱਤ ਰਾਹੁਲ ਮੈਂ ਤੁਹਾਡੇ ਹਵਾਲੇ ਕਰ ਰਹੀ ਹਾਂ, ਇਸ ਵਾਰ ਨਿਰਾਸ਼ ਨਾ ਕਰਿਓ
Delhi
Latest News
National
Politics
Punjab
ਸੋਨੀਆ ਗਾਂਧੀ ਲੋਕਾਂ ਸਾਹਮਣੇ ਹੋਈ ਭਾਵੁਕ, ਕਿਹਾ- ਮੇਰਾ ਪੁੱਤ ਰਾਹੁਲ ਮੈਂ ਤੁਹਾਡੇ ਹਵਾਲੇ ਕਰ ਰਹੀ ਹਾਂ, ਇਸ ਵਾਰ ਨਿਰਾਸ਼ ਨਾ ਕਰਿਓ
May 18, 2024
Voice of Punjab
ਸੋਨੀਆ ਗਾਂਧੀ ਲੋਕਾਂ ਸਾਹਮਣੇ ਹੋਈ ਭਾਵੁਕ, ਕਿਹਾ- ਮੇਰਾ ਪੁੱਤ ਰਾਹੁਲ ਮੈਂ ਤੁਹਾਡੇ ਹਵਾਲੇ ਕਰ ਰਹੀ ਹਾਂ, ਇਸ ਵਾਰ ਨਿਰਾਸ਼ ਨਾ ਕਰਿਓ
ਨਵੀਂ ਦਿੱਲੀ (ਵੀਓਪੀ ਬਿਊਰੋ) ਰਾਏਬਰੇਲੀ ਤੋਂ ਚੋਣ ਲੜ ਰਹੇ ਰਾਹੁਲ ਗਾਂਧੀ ਦੇ ਲਈ ਇਸ ਵਾਰ ਇੱਜ਼ਤ ਦਾ ਸਵਾਲ ਬਣ ਗਿਆ ਹੈ ਕਿ ਇਹ ਰਾਏਬਰੇਲੀ ਸੀਟ ‘ਤੇ ਜਿੱਤ ਪ੍ਰਾਪਤ ਕਰਕੇ ਆਪਣੀ ਰਵਾਇਤੀ ਤੇ ਪਰਿਵਾਰਿਕ ਸੀਟ ਬਚਾਅ ਸਕਣ। ਇਸੇ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਰਾਏਬਰੇਲੀ ‘ਚ ਜਨ ਸਭਾ ਕੀਤੀ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਮੈਂ ਆਪਣਾ ਬੇਟਾ ਤੁਹਾਡੇ ਹਵਾਲੇ ਕਰ ਰਹੀ ਹਾਂ, ਇਸ ਨੂੰ ਆਪਣਾ ਬਣਾ ਕੇ ਰੱਖੋ। ਤੁਹਾਡੇ ਪਿਆਰ ਨੇ ਮੈਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ। ਰਾਏਬਰੇਲੀ ਨਾਲ ਸਾਡੇ ਪਰਿਵਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਲੰਬੇ ਸਮੇਂ ਬਾਅਦ ਮੈਨੂੰ ਤੁਹਾਡੇ ਵਿਚਕਾਰ ਆਉਣ ਦਾ ਮੌਕਾ ਮਿਲਿਆ ਹੈ। ਮੈਂ ਦਿਲੋਂ ਤੁਹਾਡਾ ਧੰਨਵਾਦੀ ਹਾਂ। ਮੇਰਾ ਸਿਰ ਤੁਹਾਡੇ ਅੱਗੇ ਸਤਿਕਾਰ ਨਾਲ ਝੁਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ 20 ਸਾਲ ਸੰਸਦ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਾਇਦਾਦ ਹੈ। ਰਾਏਬਰੇਲੀ ਮੇਰਾ ਪਰਿਵਾਰ ਹੈ, ਇਸੇ ਤਰ੍ਹਾਂ ਅਮੇਠੀ ਵੀ ਮੇਰਾ ਘਰ ਹੈ। ਇਸ ਥਾਂ ਨਾਲ ਨਾ ਸਿਰਫ਼ ਮੇਰੀ ਜ਼ਿੰਦਗੀ ਦੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ, ਸਗੋਂ ਸਾਡੇ ਪਰਿਵਾਰ ਦੀਆਂ ਜੜ੍ਹਾਂ ਪਿਛਲੇ 100 ਸਾਲਾਂ ਤੋਂ ਇਸ ਮਿੱਟੀ ਨਾਲ ਜੁੜੀਆਂ ਹੋਈਆਂ ਹਨ। ਰਾਹੁਲ ਗਾਂਧੀ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਨਗੇ।
Post navigation
ਧਾਰਮਿਕ ਸਥਾਨਾਂ ਤੋਂ ਪੰਜਾਬ ਵਾਪਸ ਆ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌ.ਤ, 20 ਤੋਂ ਵੱਧ ਜ਼ਖਮੀ
ਵਾਪਸ ਪਰਤ ਆਇਆ ‘ਸੋਢੀ’… ਜਿਸ ਨੂੰ ਲੱਭਦੀ ਪੁਲਿਸ ਵੀ ਥੱਕ ਗਈ, ਘਰ ਆ ਕੇ ਕਹਿੰਦਾ ਮੈਂ ਤਾਂ ਧਾਰਮਿਕ ਯਾਤਰਾ ‘ਤੇ ਗਿਆ ਸੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us