ਵੱਟ ਕੱਢਦੀ ਗਰਮੀ ਵਿਚਾਲੇ ਬੱਚਿਆਂ ਲਈ ਰਾਹਤ ਵਾਲੀ ਖਬਰ… ਪੰਜਾਬ ਦੇ ਸਕੂਲਾਂ ‘ਚ 30 ਜੂਨ ਤੱਕ ਛੁੱਟੀਆਂ

ਵੱਟ ਕੱਢਦੀ ਗਰਮੀ ਵਿਚਾਲੇ ਬੱਚਿਆਂ ਲਈ ਰਾਹਤ ਵਾਲੀ ਖਬਰ… ਪੰਜਾਬ ਦੇ ਸਕੂਲਾਂ ‘ਚ 30 ਜੂਨ ਤੱਕ ਛੁੱਟੀਆਂ


ਵੀਓਪੀ ਬਿਊਰੋ – ਚਮੜੀ ਝੁਲਸਾਉਂਦੀ ਗਰਮੀ ਵਿਚਾਲੇ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਭਰ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਭਲਕੇ ਤੋਂ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਕੂਲਾਂ ਵਿੱਚ ਅੱਜ ਤੋਂ 10 ਦਿਨ ਬਾਅਦ ਭਾਵ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣੀਆਂ ਸਨ। ਪਰ ਤਾਪਮਾਨ ਵਧਣ ਕਾਰਨ ਸਾਰੇ ਸਕੂਲਾਂ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।


ਸਕੂਲ ਅੱਜ ਤੋਂ ਹੀ ਬੰਦ ਕੀਤੇ ਜਾਣੇ ਸਨ ਪਰ ਹੁਕਮ ਲੇਟ ਆਉਣ ਕਾਰਨ ਕੱਲ੍ਹ ਤੋਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਹੁਕਮ ਦਿੱਤਾ ਸੀ, ਜਿਸ ਵਿੱਚ ਸਕੂਲਾਂ ਦਾ ਸਮਾਂ ਬਦਲਣ ਦੀ ਜਾਣਕਾਰੀ ਦਿੱਤੀ ਗਈ ਸੀ। ਪਰ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਅਤੇ ਹੀਟਵੇਵ ਅਲਰਟ ਤੋਂ ਬਾਅਦ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਦਰਅਸਲ ਤੇਜ਼ ਧੁੱਪ ਅਤੇ ਗਰਮੀ ਕਾਰਨ ਬੱਚਿਆਂ ਦੀ ਸਿਹਤ ਵਿਗੜਨ ਦਾ ਡਰ ਸੀ। ਇਸ ਤੋਂ ਬਚਣ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

error: Content is protected !!