ਖੇਤ ਨੂੰ ਅੱਗ ਲਾਉਂਦਾ ਕਿਸਾਨ ਖੁਦ ਹੀ ਆਇਆ ਲਪੇਟ ‘ਚ, ਮੌ+ਤ ਹੋਣ ‘ਤੇ ਘਰਵਾਲੇ ਕਹਿੰਦੇ ਸਰਕਾਰ ਦੇਵੇ ਮੁਆਵਜ਼ਾ

ਖੇਤ ਨੂੰ ਅੱਗ ਲਾਉਂਦਾ ਕਿਸਾਨ ਖੁਦ ਹੀ ਆਇਆ ਲਪੇਟ ‘ਚ, ਮੌ+ਤ ਹੋਣ ‘ਤੇ ਘਰਵਾਲੇ ਕਹਿੰਦੇ ਸਰਕਾਰ ਦੇਵੇ ਮੁਆਵਜ਼ਾ

ਵੀਓਪੀ ਬਿਊਰੋ- ਨਵਾਂਸ਼ਹਿਰ ਦੇ ਪਿੰਡ ਸੂੰਢ ਮਕਸੂਦਪੁਰ ਵਿਖੇ ਕਿਸਾਨ ਵੱਲੋਂ ਆਪਣੇ ਖੇਤ ਵਿਚ ਕਣਕ ਦੇ ਨਾੜ ਨੂੰ ਲਾਈ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਦੀਪ ਸਿੰਘ ਦੀਪਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਆਪਣੇ ਖੇਤ ਵਿਚ ਲਗਾਈ ਅੱਗ ਕਿਸੇ ਹੋਰ ਕਿਸਾਨ ਦੇ ਖੇਤ ਵਲ ਨੂੰ ਵਧਣ ਲੱਗੀ ਤਾਂ ਉਹ ਘਬਰਾ ਗਿਆ ਤੇ ਜਦੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਚਾਰ ਚੁਫੇਰਿਓ ਅੱਗ ਦੀ ਲਪੇਟ ਵਿਚ ਘਿਰ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।

ਇਲਾਜ ਲਈ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਲਿਜਾਇਆ ਗਿਆ ਪਰ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਖਰਕਾਰ ਦਮ ਤੋੜ ਗਿਆ। ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਗਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

error: Content is protected !!