ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੇ ਬਾਂਕਾ ਆਈਲੈਂਡ ਦੀ ਰਹਿਣ ਵਾਲੀ ਰੇਨਾਟਾ ਫੇਡੀਆ 24 ਸਾਲ ਦੀ ਹੈ ਅਤੇ ਉਸ ਦਾ ਵਿਆਹ ਆਪਣੇ ਤੋਂ 38 ਸਾਲ ਵੱਡੇ ਵਿਅਕਤੀ ਨਾਲ ਹੋਇਆ ਹੈ। ਰੇਨਾਟਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦੱਸਿਆ ਕਿ ਉਸ ਨੂੰ ਹਾਲ ਹੀ ‘ਚ ਪਤਾ ਲੱਗਾ ਹੈ ਕਿ ਉਹ ਆਪਣੇ ਪਤੀ ਦੇ ਦੂਜੇ ਵਿਆਹ ‘ਚ ਮਹਿਮਾਨ ਵਜੋਂ ਆਈ ਸੀ।ਇਹ ਘਟਨਾ 2009 ਵਿੱਚ ਵਾਪਰੀ ਸੀ, ਜਦੋਂ ਉਹ ਸਿਰਫ਼ 9 ਸਾਲ ਦੀ ਸੀ, ਜਦੋਂ ਕਿ ਉਸ ਦਾ ਪਤੀ ਦੂਜੀ ਵਾਰ ਵਿਆਹ ਕਰ ਰਿਹਾ ਸੀ। ਉਸਨੇ ਦੱਸਿਆ ਕਿ ਉਹ ਇੱਕ ਵਿਅਕਤੀ ਦੇ ਵਿਆਹ ਵਿੱਚ ਆਈ ਸੀ ਜੋ ਉਸਦਾ ਦੂਰ ਦਾ ਰਿਸ਼ਤੇਦਾਰ ਜਾਪਦਾ ਸੀ, ਹਾਲਾਂਕਿ ਬਾਅਦ ਵਿੱਚ ਉਹ ਉਸਦੀ ਤੀਜੀ ਪਤਨੀ ਬਣ ਗਈ।