ਵਾਧੂ ਇਨਕਮ ਲਈ ਰੱਖ ਲਿਆ ਕਿਰਾਏਦਾਰ, ਕਿਰਾਇਆ ਤਾਂ ਕੀ ਮਿਲਣਾ ਸੀ ਮਕਾਨ ਮਾਲਕ ਦੀ ਘਰਵਾਲੀ ਵੀ ਭਜਾ ਕੇ ਲੈ ਗਿਆ

ਵਾਧੂ ਇਨਕਮ ਲਈ ਰੱਖ ਲਿਆ ਕਿਰਾਏਦਾਰ, ਕਿਰਾਇਆ ਤਾਂ ਕੀ ਮਿਲਣਾ ਸੀ ਮਕਾਨ ਮਾਲਕ ਦੀ ਘਰਵਾਲੀ ਵੀ ਭਜਾ ਕੇ ਲੈ ਗਿਆ

 

ਵੀਓਪੀ ਬਿਊਰੋ- ਦਿੱਲੀ ਦੇ ਜਨਕਪੁਰੀ ਵੈਸਟ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਮਾਮਲਾ ਘਰ ਵਿੱਚ ਰੱਖੇ ਕਿਰਾਏਦਾਰ ਨਾਲ ਜੁੜਿਆ ਹੋਇਆ। ਇਸ ਮਾਮਲੇ ਤੋਂ ਬਾਅਦ ਲੋਕ ਘਰ ਵਿੱਚ ਕਿਰਾਏਦਾਰਾਂ ਤੋਂ ਡਰ ਰਹੇ ਹਨ। ਦਰਅਸਲ ਹੋਇਆ ਇੰਝ ਕੀ ਜਨਕਪੁਰੀ ਵੈਸਟ ਵਿੱਚ ਇੱਕ ਮਕਾਨ ਮਾਲਿਕ ਨੇ ਆਪਣਾ ਇੱਕ ਰੂਮ ਕਿਰਾਏ ‘ਤੇ ਦੇਣਾ ਸੀ।

ਆਪਣੀਆਂ ਲੋੜੀਂਦੀਆਂ ਜਰੂਰਤਾਂ ਪੂਰਾ ਕਰਨ ਲਈ ਆਪਣਾ ਆਰਥਿਕ ਬਜਟ ਸਹੀ ਕਰਨ ਲਈ ਉਸਨੇ ਇੱਕ ਰੂਮ ਕਿਰਾਏਦਾਰ ਨੂੰ ਦੇ ਦਿੱਤਾ ਤਾਂ ਜੋ ਉਸ ਤੋਂ ਮਿਲਣ ਵਾਲੇ ਕਿਰਾਏ ਨਾਲ ਉਸ ਨੂੰ ਕੁਝ ਵਾਧੂ ਇਨਕਮ ਹੋਵੇ। ਜਿਸ ਲੜਕੇ ਨੂੰ ਮਕਾਨ ਮਾਲਕ ਨੇ ਆਪਣਾ ਕਮਰਾ ਕਿਰਾਏ ਤੇ ਦਿੱਤਾ ਉਹ ਹਰਿਆਣੇ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਵਿੱਚ ਹੀ ਇਹ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ।

ਸਮਾਂ ਬੀਤਦਾ ਗਿਆ ਪੰਜ ਛੇ ਮਹੀਨਿਆਂ ਬਾਅਦ ਮਕਾਨ ਮਾਲਕ ਨੂੰ ਘਰ ਵਿੱਚ ਕੁਝ ਗੜਬੜ ਲੱਗੀ, ਦਰਅਸਲ ਉਸਨੇ ਦੇਖਿਆ ਕਿ ਜਦ ਉਹ ਕੰਮ ‘ਤੇ ਚਲਾ ਜਾਂਦਾ ਹੈ ਤਾਂ ਘਰ ਪਿੱਛੇ ਉਸਦੀ ਘਰਵਾਲੀ ਅਤੇ ਇੱਕ ਛੋਟੀ ਬੱਚੀ ਰਹਿ ਜਾਂਦੀ ਹੈ। ਮਕਾਨ ਮਾਲਕ ਸ਼ਾਦੀਸ਼ੁਦਾ ਸੀ ਅਤੇ ਉਸਦੇ ਇੱਕ ਢਾਈ ਸਾਲ ਦੀ ਬੱਚੀ ਸੀ ਸ਼ੱਕ ਹੋਣ ਤੋਂ ਬਾਅਦ ਜਦ ਉਸਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਨਾ ਪਤਾ ਚੱਲਿਆ ਕਿ ਉਸ ਦੀ ਘਰਵਾਲੀ ਦਾ ਚੱਕਰ ਉਸ ਕਿਰਾਏਦਾਰ ਮੁੰਡੇ ਨਾਲ ਚੱਲ ਰਿਹਾ ਹੈ।

ਉਸਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਘਰ ਕਲੇਸ਼ ਹੋਇਆ ਅਤੇ ਹਰਿਆਣਾ ਦੇ ਲੜਕੇ ਨੂੰ ਵੀ ਰੂਮ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਪਰ ਇਹਨਾਂ ਚੇਤਾਵਨੀ ਅਤੇ ਲੜਾਈ ਝਗੜੇ ਤੋਂ ਬਾਅਦ ਵੀ ਉਸ ਮਕਾਨ ਮਾਲਕ ਨੂੰ ਕੁਝ ਨਹੀਂ ਮਿਲਿਆ। ਗੱਲ ਇਥੋਂ ਤੱਕ ਵਧ ਗਈ ਕੀ ਉਸਦੀ ਘਰਵਾਲੀ ਨੇ ਪਤੀ ਨੂੰ ਰੂਮ ਵਿੱਚੋਂ ਨਾ ਕੱਢਣ ਦੀ ਵਕਾਲਤ ਕੀਤੀ, ਮਾਮਲਾ ਰਿਸ਼ਤੇਦਾਰਾਂ ਵਿੱਚ ਵੀ ਪਹੁੰਚਿਆ ਪਰ ਫਿਰ ਵੀ ਘਰਵਾਲੀ ਨਹੀਂ ਮੰਨੀ।

ਆਖਿਰ ਹੋਇਆ ਇੰਝ ਇਕ ਦਿਨ ਉਸਦੀ ਘਰਵਾਲੀ ਆਪਣਾ ਸਾਰਾ ਸਮਾਨ ਤੇ ਬੱਚੀ ਨਾਲ ਲੈ ਕੇ ਉਸ ਕਿਰਾਏਦਾਰ ਦਾ ਨਾਲ ਫਰਾਰ ਹੋ ਗਈ। ਵਿਚਾਰੇ ਪਤੀ ਨੇ ਆਪਣੇ ਘਰ ਵਾਲੇ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੀ ਕੋਸ਼ਿਸ਼ ਅਸਫਰ ਰਹੀ ਉਸਨੇ ਆਪਣੇ ਸਹੁਰੇ ਪਰਿਵਾਰ ਨਾਲ ਵੀ ਗੱਲ ਕੀਤੀ ਪਰ ਉਸਦੀ ਘਰ ਵਾਲੇ ਨੇ ਇੱਕ ਨਾ ਮੰਨੀ ਇਸ ਤੋਂ ਬਾਅਦ ਘਰ ਵਾਲਿਆਂ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਆਪਣੇ ਘਰਵਾਲੀ ਨੂੰ ਲੱਭਣ ਅਤੇ ਆਪਣੀ ਬੱਚੀ ਨੂੰ ਆਪਣੇ ਕੋਲ ਰੱਖਣ ਲਈ ਅਪੀਲ ਕੀਤੀ ਹੈ। ਇਹ ਸਾਰਾ ਮਾਮਲਾ ਅਜੇ ਵੀ ਪੁਲਿਸ ਦੇ ਵਿਚਾਰ ਅਧੀਨ ਹੈ ਅਤੇ ਉਸ ਕਿਰਾਏ ਦਾ ਲੜਕੇ ਅਤੇ ਮਕਾਨ ਮਾਲਕ ਦੀ ਘਰਵਾਲੀ ਦੀ ਤਲਾਸ਼ ਕੀਤੀ ਜਾ ਰਹੀ ਹੈ।

error: Content is protected !!