ਇਕੱਠੇ ਬੈਠ ਪੈੱਗ ਲਾਉਂਦਿਆਂ ਦੀ ਆਪਸ ‘ਚ ਖੜਕੀ, ਪਾਈਆ ਪੀ ਕੇ ਮਾਰ’ਤਾ ਗਲਾਸੀ ਦੀ ਸਾਂਝ ਪਾਉਂਦਾ ਸਾਥੀ

ਇਕੱਠੇ ਬੈਠ ਪੈੱਗ ਲਾਉਂਦਿਆਂ ਦੀ ਆਪਸ ‘ਚ ਖੜਕੀ, ਪਾਈਆ ਪੀ ਕੇ ਮਾਰ’ਤਾ ਗਲਾਸੀ ਦੀ ਸਾਂਝ ਪਾਉਂਦਾ ਸਾਥੀ

ਵੀਓਪੀ ਬਿਊਰੋ- ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਬੀਤੀ ਰਾਤ ਠੇਕੇ ’ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ ਦੀ ਆਪਸ ‘ਚ ਬਹਿਸ ਹੋ ਗਈ। ਇਸ ਦੌਰਾਨ ਇਕ ਵਿਅਕਤੀ ਨੇ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ, ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਜਗਰ ਸਿੰਘ ਪੁੱਤਰ ਜਗਜੀਤ ਸਿੰਘ ਉਮਰ ਕਰੀਬ 65 ਸਾਲ ਮਜ਼ਦੂਰੀ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕੱਲ੍ਹ ਜਗਰ ਸਿੰਘ ਉਸੇ ਪਿੰਡ ਦੇ ਸੁਭਾਸ਼ ਨਾਮਕ ਵਿਅਕਤੀ ਨਾਲ ਠੇਕੇ ’ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਸੁਭਾਸ਼ ਨੇ ਜਗਰ ਸਿੰਘ ਨੂੰ ਕੁੱਟਿਆ ਅਤੇ ਧੱਕਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

error: Content is protected !!