ਫੋਨ ਤੇ ਹੋਈ ਦੋਸਤੀ, ਕਿਸਾਨ ਦੀ ਬਣਾਈ ਅਸ਼ਲੀਲ ਵੀਡੀਓ, ਮੰਗੇ ਲੱਖਾਂ, ਤੰਗ ਆਏ ਕਿਸਾਨ ਨੇ ਲਾ ਲਿਆ ਪੁਲਿਸ ਨੂੰ ਫੌਨ

ਲੁਧਿਆਣਾ ‘ਚ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਕਿਸਾਨ ਦਾ ਸ਼ਿਕਾਰ ਬਣਾਇਆ। ਜਿਸ ਤੋਂ ਬਾਅਦ ਉਸਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਅਤੇ ਬਲੈਕਮੇਲ ਕਰਕੇ ਉਸ ਕੋਲੋ 50 ਹਜ਼ਾਰ ਰੁਪਏ ਲੈ ਲਏ। ਡੇਹਲੋਂ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਪਤੀ-ਪਤਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਦਸੰਬਰ ਮਹੀਨੇ ‘ਚ ਉਸ ਨੂੰ ਔਰਤ ਦਾ ਫੋਨ ਆਇਆ। ਜਿਸ ਤੋਂ ਬਾਅਦ ਹੌਲੀ-ਹੌਲੀ ਉਸਦੀ ਮਹਿਲਾ ਨਾਲ ਗੱਲ ਹੋਣੀ ਸ਼ੁਰੂ ਹੋ ਗਈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸਦੀ ਪਤਨੀ ਪਹਿਲਾਂ ਹੀ ਉਸ ਨੂੰ ਛੱਡਕੇ ਜਾ ਚੁੱਕੀ ਹੈ ਅਤੇ ਉਨ੍ਹਾਂ ਦਾ 5 ਸਾਲ ਦਾ ਬੇਟਾ ਹੈ। ਅਜਿਹੀ ਸਥਿਤੀ ਵਿੱਚ ਉਸ ਦੀ ਮੁਲਜ਼ਮ ਮਹਿਲਾ ਨਾਲ ਨੇੜਤਾ ਹੋ ਗਈ। ਇਸ ਮਗਰੋਂ ਅਕਸਰ ਉਸ ਕੋਲ ਆਉਣ ਜਾਣ ਲੱਗ ਗਿਆ। ਉਨ੍ਹਾਂ ਵਿਚਕਾਰ ਸਰੀਰਕ ਸਬੰਧ ਵੀ ਬਣ ਗਏ।

ਮਹਿਲਾ ਕੁੱਝ ਦਿਨ ਤੱਕ ਉਹ ਕੋਲ ਨਹੀਂ ਆਈ। ਪਰ ਪਿਛਲੇ 4-5 ਦਿਨਾਂ ਤੋਂ ਉਹ ਫਿਰ ਉਸ ਦੇ ਘਰ ਆਉਣੀ ਸ਼ੁਰੂ ਹੋ ਗਈ। ਇੱਕ ਦਿਨ ਪਹਿਲਾਂ ਜਦੋਂ ਮਹਿਲਾ ਉਸ ਦੇ ਘਰ ਆਈ ਤਾਂ ਉਹ ਉਸ ਨੂੰ ਘਰ ਛੱਡ ਕੇ ਕੰਮ ਤੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਉਸ ਲਈ ਖਾਣ-ਪੀਣ ਦਾ ਸਮਾਨ ਲੈ ਆਇਆ। ਦੋਵੇਂ ਕਮਰੇ ਵਿੱਚ ਬੈਠੇ ਸਨ। ਇਸ ਦੌਰਾਨ ਦੋ ਵਿਅਕਤੀ ਕਮਰੇ ਵਿੱਚ ਦਾਖਲ ਹੋਏ। ਪੀੜਤ ਅਨੁਸਾਰ ਮਹਿਲਾ ਅਤੇ ਉਹ ਖੁਦ ਦੋਵੇਂ ਨੰਗੇ ਸਨ। ਉਕਤ ਵਿਅਕਤੀਆਂ ਨੇ ਮਹਿਲਾ ਨਾਲ ਉਸ ਦੀ ਵੀਡੀਓ ਬਣਾ ਲਈ।

ਇਸ ਮਗਰੋਂ ਮੁਲਜ਼ਮਾਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਤੋਂ 1 ਲੱਖ ਰੁਪਏ ਮੰਗੇ। ਉਸ ਨੇ ਬੈਂਕ ਤੋਂ 20 ਹਜ਼ਾਰ ਰੁਪਏ ਅਤੇ ਇੱਕ ਦੋਸਤ ਤੋਂ 30 ਹਜ਼ਾਰ ਰੁਪਏ ਉਧਾਰ ਲੈ ਕੇ ਉਹਨਾਂ ਨੂੰ ਦੇ ਦਿੱਤੇ। ਉਹ ਕਾਫੀ ਪਰੇਸ਼ਾਨ ਸੀ। ਉਸ ਨੇ ਇਸ ਘਟਨਾ ਬਾਰੇ ਪਿੰਡ ਦੇ ਕੁਝ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਲੋਕਾਂ ਦੀ ਮਦਦ ਨਾਲ ਥਾਣਾ ਡੇਹਲੋਂ ਵਿਖੇ ਸ਼ਿਕਾਇਤ ਦਰਜ ਕਰਵਾਉਣ ਗਿਆ। ਪੁਲੀਸ ਨੇ ਜਦੋਂ ਮੁਲਜ਼ਮਾਂ ਦੀ ਪੜਤਾਲ ਕਰਕੇ ਮੁਲਜ਼ਮ ਦਾ ਆਧਾਰ ਕਾਰਡ ਦੇਖਿਆ ਤਾਂ ਪਤਾ ਲੱਗਾ ਕਿ ਮੁਲਜ਼ਮ ਮਹਿਲਾ ਦਾ ਪਤੀ ਹੈ।

ਦੂਜੇ ਪਾਸੇ ਡੇਹਲੋਂ ਥਾਣੇ ਦੀ ਐਸਐਚਓ ਗੁਰਵਿੰਦਰ ਕੌਰ ਨੇ ਦੱਸਿਆ ਕਿ ਮਹਿਲਾ ਨੇ ਜਲਦੀ ਅਮੀਰ ਹੋਣ ਲਈ ਇਹ ਰਾਹ ਅਪਣਾਇਆ। ਮੁਲਜ਼ਮਾਂ ਦੀ ਪਛਾਣ ਅਕਬਰੀ, ਕਰਨਵੀਰ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਵੀ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 384,120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!