ਤੱਪਦੀ ਗਰਮੀ ‘ਚ ਬਰਫ ਲੈਣ ਆਈ ਗੁਆਂਢਣ ਨਾਲ ਕਰਨ ਲੱਗਾ ਅਸ਼ਲੀਲ ਹਰਕਤਾਂ, ਕਹਿੰਦਾ-ਠੰਢ ਪਾ ਦੇ, ਅਗਲੀ ਨੇ ਘਰਦੇ ਬੁਲਾ ਕੇ ਕੀਤੇ ਹੱਡ ਗਰਮ

ਤੱਪਦੀ ਗਰਮੀ ‘ਚ ਬਰਫ ਲੈਣ ਆਈ ਗੁਆਂਢਣ ਨਾਲ ਕਰਨ ਲੱਗਾ ਅਸ਼ਲੀਲ ਹਰਕਤਾਂ, ਕਹਿੰਦਾ-ਠੰਢ ਪਾ ਦੇ, ਅਗਲੀ ਨੇ ਘਰਦੇ ਬੁਲਾ ਕੇ ਕੀਤੇ ਹੱਡ ਗਰਮ

ਵੀਓਪੀ ਬਿਊਰੋ- ਯੂਪੀ ਦੇ ਜਿਲ੍ਹਾ ਅਲੀਗੜ੍ਹ ਦੇ ਕਸਬਾ ਗਭਾਨਾ ਵਿੱਚੋਂ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਪਿੰਡ ਦੇ ਇੱਕ ਪੂਰੇ ਪਰਿਵਾਰ ਦਾ ਸਿਰ ਹੀ ਸ਼ਰਮ ਨਾਲ ਝੁੱਕ ਗਿਆ। ਅੱਤ ਦੀ ਪੈ ਰਹੀ ਗਰਮੀ ਵਿਚਾਲੇ ਵੀ ਕੁਛ ਮਛਰੇ ਬੰਦੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ । ਘਟਨਾ ਇੱਕ ਲੜਕੀ ਨਾਲ ਛੇੜ ਛਾੜ ਦੇ ਮਾਮਲੇ ਸਬੰਧੀ ਸਾਹਮਣੇ ਆਈ ਹੋਈ ਹੈ।

ਜਾਣਕਾਰੀ ਮੁੱਦਾਬਕ ਪਿੰਡ ਦੇ ਬਹੁਤੇ ਘਰਾਂ ਵਿੱਚ ਇਸ ਤੇਜ਼ ਗਰਮੀ ਤੋਂ ਬਚਣ ਲਈ ਲੋੜੀਦੇ ਸਾਧਨ ਨਹੀਂ ਹਨ। ਅਜਿਹੇ ਵਿੱਚ ਲੋਕ ਆਪਣੇ ਆਸ ਪਾਸ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਤੇਜ਼ ਗਰਮੀ ਤੋਂ ਬਚਣ ਲਈ ਕੁਝ ਸਾਧਨ ਮੁਹਈਆ ਕਰ ਰਹੇ ਹਨ। ਇਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਪਿੰਡ ਚ ਇਕ ਗਰੀਬ ਪਰਿਵਾਰ ਦੇ ਘਰ ਗਰਮੀ ਤੋਂ ਬਚਣ ਲਈ ਏਸੀ ਤਾਂ ਦੂਰ ਦੀ ਗੱਲ ਇੱਕ ਫਰਿਜ ਵੀ ਨਹੀਂ ਸੀ, ਇਸ ਦੌਰਾਨ ਉਸ ਪਰਿਵਾਰ ਨੇ ਆਪਣੀ ਨੂੰਹ ਨੂੰ ਗੁਆਂਢੀਆ ਦੇ ਘਰ ਬਰਫ ਲੈਣ ਲਈ ਭੇਜਿਆ ਪਰ ਗੁਆਂਢੀਆਂ ਦੇ ਬਜ਼ੁਰਗ ਨੇ ਹਾਲਾਤ ਅਤੇ ਸਮੇਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ।

ਬਜੁਰਗ ਨੇ ਬਰਫ ਲੈਣ ਆਈ ਨੂੰਹ ਨੂੰ ਘੁੱਟਕੇ ਆਪਣੀ ਬੁੱਕਲ ਵਿੱਚ ਲੈ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਬਜੁਰਗ ਗੁਆਂਢੀ ਦੀ ਨੂੰਹ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਤੇ ਉਸ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਹੈ। ਇਸ ਗੱਲ ਤੋਂ ਖਫਾ ਨੂੰਹ ਨੇ ਇਹ ਸਾਰੀ ਹਰਕਤ ਆਪਣੇ ਪਤੀ ਤੇ ਸਹੁਰੇ ਪਰਿਵਾਰ ਨੂੰ ਦੱਸੀ। ਇਸ ਤੋਂ ਬਾਅਦ ਜਦ ਸਾਰਾ ਪਰਿਵਾਰ ਇਕੱਠਾ ਹੋ ਕੇ ਸ਼ਿਕਾਇਤ ਕਰਨ ਆਇਆ ਤਾਂ ਬਜੁਰਗ ਉਨ੍ਹਾਂ ਨੂੰ ਧਮਕਾਉਣ ਲੱਗ ਪਿਆ।

ਇਸ ਤੋਂ ਬਾਅਦ ਗੁਆਂਢੀਆਂ ਨੇ ਉਸ ਬਜੁਰਗ ਦਾ ਰੱਜ ਕੇ ਕੁੱਟੁਾ ਚਾੜਿਆ ਤੇ ਪੰਚਾਇਤ ਬੁਲਾ ਕੇ ਉਸ ਕੋਲੋਂ ਮੁਆਫੀ ਮੰਗਵਾਈ। ਘਟਨਾ ਤੋਂ ਬਾਅਦ ਬਜੁਰਗ ਦਾ ਪਰਿਵਾਰ ਵੀ ਸਰਮਿੰਦਾ ਹੈ।

error: Content is protected !!