ਓਏ ਤੁਸੀ ਦੇਖੀ ਬਲਕਾਰ ਦੀ ਅਸ਼ਲੀਲ ਵੀਡੀਓ, ਕਟਾਰੂਚੱਕ ਵਾਲੀ ਨਾ ਦੇਖੀ ਉਸ ‘ਚ ਕੰਮ ਜ਼ਿਆਦਾ ਗਰਮ ਆ : ਸੁਖਬੀਰ ਬਾਦਲ

ਓਏ ਤੁਸੀ ਦੇਖੀ ਬਲਕਾਰ ਦੀ ਅਸ਼ਲੀਲ ਵੀਡੀਓ, ਕਟਾਰੂਚੱਕ ਵਾਲੀ ਨਾ ਦੇਖੀ ਉਸ ‘ਚ ਕੰਮ ਜ਼ਿਆਦਾ ਗਰਮ ਆ : ਸੁਖਬੀਰ ਬਾਦਲ

ਬਠਿੰਡਾ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬ ਵਿੱਚ ਸਿਆਸੀ ਪਾਰਾ ਹੋਰ ਵੱਧਦਾ ਜਾ ਰਿਹਾ ਹੈ। ਇਸ ਤੇਜ਼ ਗਰਮੀ ਵਿੱਚ ਵੱਧ ਰਹੇ ਸਿਆਸੀ ਪਾਰੇ ਵਿੱਚ ਅੱਗ ਲਾਉਣ ਦਾ ਕੰਮ ਕੀਤਾ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਨੇ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀਆਂ ਹਨ ਅਤੇ ਬਲਕਾਰ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀ ਹਨ।

ਅਜਿਹੇ ਵਿਚਕਾਰ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਵੀਡੀਓ ਨੂੰ ਲੈ ਕੇ ਮਜਾਕੀਆ ਅੰਦਾਜ਼ ਵਿੱਚ ਤੰਜ ਕੱਸਿਆ ਹੈ। ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿੱਚ ਹਰਸਿਮਰਤ ਕੌਰ ਬਾਦਲ ਤੇ ਹੱਕ ਵਿੱਚ ਵੋਟਾਂ ਮੰਗਣ ਲਈ ਰੱਖੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਢਾਈ ਸਾਲਾ ਵਿੱਚ ਹੀ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ, ਹੁਣ ਉਨਾਂ ਦੇ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਹੀ ਦੇਖ ਲਓ, ਇਸ ਦੌਰਾਨ ਅੱਗਿਓ ਇਕੱਠ ਵਿੱਚੋਂ ਬੈਠਾ ਇੱਕ ਸ਼ਖਸ ਉਸ ਵੀਡੀਓ ਬਾਰੇ ਗੱਲ ਕਰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਹੱਸਦੇ ਹੋਏ ਜਵਾਬ ਦਿੰਦੇ ਨੇ ਓਏ ਤੂੰ ਵੀ ਇਹ ਵੀਡੀਓ ਦੇਖੀ ਹੈ ਚੰਗਾ ਇਹ ਵੀਡੀਓ ਦੇਖੀ ਹੈ ਤਾਂ ਚੰਗਾ ਆ ਪਰ ਕਟਾਰੂਚੱਕ ਵਾਲੀ ਵੀਡੀਓ ਨਾ ਦੇਖੀ ਕਟਾਰੂਚੱਕ ਵਾਲੀ ਵੀਡੀਓ ਤਾਂ ਜਿਆਦਾ ਹੀ ਖਤਰਨਾਕ ਹੈ।

ਸੁਖਬੀਰ ਸਿੰਘ ਬਾਦਲ ਦੇ ਇਸ ਹਾਸੋਆਣਾ ਬਿਆਨ ਤੋਂ ਬਾਅਦ ਸਾਰਾ ਇਕੱਠ ਉੱਚੀ ਉੱਚੀ ਹੱਸਣ ਲੱਗਾ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੈਬਨਟ ਮੰਤਰੀ ਬਲਕਾਰ ਸਿੰਘ ਨੂੰ ਨੋਟਿਸ ਭੇਜ ਦਿੱਤਾ ਹੈ। ਪੰਜਾਬ ਸਰਕਾਰ ਇਸ ਮਾਮਲੇ ‘ਤੇ ਕੀ ਕਾਰਵਾਈ ਕਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਪੰਜਾਬ ਦੇ ਲੋਕ ਸਭਾ ਚੋਣਾਂ ਵਿੱਚ ਇਸ ਵੀਡੀਓ ਦਾ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਜਲੰਧਰ ਸੀਟ ਤੇ ਕਿੰਨਾ ਪ੍ਰਭਾਵ ਪਵੇਗਾ ਇਸ ਦ ਨੁਕਸਾਨ ਹੋਵੇਗਾ ਆਮ ਆਦਮੀ ਪਾਰਟੀ ਨੂੰ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!