ਬਾਹਰ ਜਾਣ ਤੋਂ ਪਹਿਲਾ ਸਾਵਧਾਨ, ਪੰਜਾਬ ਚ ਉੱਡਣੇ ਸੱਪਾਂ ਨੇ ਮਚਾਈ ਦਹਿਸ਼ਤ, ਵੇਖੋ ਕਿਵੇਂ ਬਚੀ ਨੌਜਵਾਨਾਂ ਦੀ ਜਾਨ

 ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਜਿਥੇ ਗਰਮੀ ਦੇ ਮੌਸਮ ਵਿਚ ਬਾਹਰ ਨਿਕਲਣਾ ਮਹਾਭਾਰਤ ਹੈ ਉਥੇ ਹੀ ਇਹ ਗਰਮੀ ਕਈ ਜਾਨਵਰਾਂ ਲਈ ਵੀ ਘਾਤਕ ਹੈ ਅਜਿਹੇ ਵਿਚ ਕਈ ਖਤਰਨਾਕ ਜਾਨਵਰ ਆਪਣੀ ਬਿਲ ਵਿਚੋ ਬਾਹਰ ਨਿਕਲਕੇ ਖਤਰਾ ਬਣ ਰਹੇ ਨੇ

ਜਲਾਲਾਬਾਦ ‘ਚ ‘ਉੱਡਦੇ ਸੱਪ’ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਸੱਪ ਅਚਾਨਕ ਦਰਖਤ ਵਿਚੋਂ ਨਿਕਲਦਾ ਹੈ ਤੇ ਹਵਾ ਵਿਚ ਉਡਣ ਲੱਗਦਾ ਹੈ।

ਨੇੜੇ ਖੜ੍ਹੇ ਕੁਝ ਨੌਜਵਾਨ ਇਸ ਨੂੰ ਦੇਖ ਕੇ ਡਰ ਜਾਂਦੇ ਹਨ।

ਇਸ ਤੋਂ ਬਾਅਦ ਇਹ ਸੱਪ ਮੁੜ ਨੇੜੇ ਖੜ੍ਹੇ ਨੌਜਵਾਨਾਂ ਵੱਲ ਵਾਪਸ ਆਉਂਦਾ ਹੈ। ਨੌਜਵਾਨ ਡਰ ਕੇ ਇਧਰ-ਉਧਰ ਭੱਜਣ ਲੱਗਦੇ ਹਨ।

error: Content is protected !!