ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵਰਤ ਗਿਆ ਭਾਣਾ, ਪਤਨੀ ਲਈ ਤੋਹਫਾ ਲੈਣ ਗਏ ਪਤੀ ਨੂੰ ਗੱਡੀ ਨੇ ਕੁਚਲਿਆ, ਮੌ+ਤ

ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵਰਤ ਗਿਆ ਭਾਣਾ, ਪਤਨੀ ਲਈ ਤੋਹਫਾ ਲੈਣ ਗਏ ਪਤੀ ਨੂੰ ਗੱਡੀ ਨੇ ਕੁਚਲਿਆ, ਮੌ+ਤ

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਦਰਵੰਗਾ ਤੋਂ ਬੇਹਤ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਸੜਕ ਹਾਦਸੇ ਵਿੱਚ ਇਕ ਸਖਸ਼ ਦੀ ਮੌਤ ਹੋ ਜਾਂਦੀ ਹੈ। ਦਰਅਸਲ ਇਸ ਸ਼ਖਸ ਆਪਣੀ ਵਿਆਹ ਦੀ ਪਹਿਲੀ ਸਾਲਗਿਰਾਹ ਮਨਾਉਣ ਲਈ ਪਤਨੀ ਨੂੰ ਕੋਈ ਤੋਹਫਾ ਦੇਣਾ ਚਾਹੁੰਦਾ ਸੀ, ਇਸ ਲਈ ਜਦ ਆਪਣੀ ਪਤਨੀ ਲਈ ਤੋਹਫਾ ਖਰੀਦਣ ਗਿਆ ਤਾਂ ਰਸਤੇ ਵਿੱਚ ਇਹ ਭਾਣਾ ਵਰਤ ਗਿਆ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਲਈ ਤੋਹਫਾ ਖਰੀਦਣ ਜਾ ਰਹੇ ਸੁਸ਼ੀਲ ਮਹਾਤੋ ਨਾਂ ਦੇ ਨੌਜਵਾਨ ਦੀ ਪਿਕਅੱਪ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਨਗਰਘਾਟ ਮੁੱਖ ਮਾਰਗ ‘ਤੇ ਇਕ ਤੇਜ਼ ਰਫਤਾਰ ਪਿਕਅੱਪ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਥਾਨਕ ਲੋਕ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਬੀਰੌਲ-ਦਰਭੰਗਾ ਮੁੱਖ ਮਾਰਗ ਨੂੰ ਜਾਮ ਕਰਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬਿਰੌਲ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ, ਸੜਕ ਜਾਮ ਨੂੰ ਹਟਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਡੀਐਮਸੀਐਚ ਭੇਜ ਦਿੱਤਾ।

error: Content is protected !!