ਪੰਜਾਬਣ ਤੋਂ ਥੱਪੜ ਖਾ ਕੇ ਵੀ ਨਹੀਂ ਬਦਲੀ ਕੰਗਨਾ ਦੀ ਸ਼ਬਦਾਵਲੀ, #farmerprotest ਲਿਖ ਕੇ ਕਹਿੰਦੀ- ਪੰਜਾਬ ‘ਚ ਵੱਧ ਗਿਆ ਹੈ ਅੱਤਵਾਦ

ਪੰਜਾਬਣ ਤੋਂ ਥੱਪੜ ਖਾ ਕੇ ਵੀ ਨਹੀਂ ਬਦਲੀ ਕੰਗਨਾ ਦੀ ਸ਼ਬਦਾਵਲੀ, #farmerprotest ਲਿਖ ਕੇ ਕਹਿੰਦੀ- ਪੰਜਾਬ ‘ਚ ਵੱਧ ਗਿਆ ਹੈ ਅੱਤਵਾਦ

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੀ ਸ਼ਾਮ ਚੰਡੀਗੜ੍ਹ ਏਅਰਪੋਰਟ ਤੇ ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਵੱਲੋਂ ਐਮਪੀ ਚੁਣੀ ਗਈ ਕੰਗਨਾ ਰਣੌਤ ਦੇ ਕੱਲ ਇੱਕ ਮਹਿਲਾ ਸੁਰੱਖਿਆ ਕਰਮਚਾਰੀ ਵੱਲੋਂ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਤੋਂ ਬਾਅਦ ਇਹ ਵੀ ਕੰਗਨਾ ਪੰਜਾਬ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ ਨਹੀਂ ਕਰ ਰਹੀ ਹੈ।

ਇਸ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਸਟੋਰੀ ਪਾ ਕੇ ਕਿਹਾ ਹੈ ਕਿ ਪੰਜਾਬ ਵਿੱਚ ਅੱਤਵਾਦ ਬਹੁਤ ਵੱਧ ਗਿਆ ਹੈ ਅਤੇ ਇਸਨੂੰ ਕਿਸ ਤਰਾਂ ਹੈਡਲ ਕੀਤਾ ਜਾ ਸਕਦਾ ਹੈ ਨਹੀਂ ਪਤਾ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ #farmerprotest ਦਾ ਟੈਗ ਦਿੱਤਾ ਹੈ, ਇਸ ਤੋਂ ਬਾਅਦ ਪੰਜਾਬੀਆ ਵਿੱਚ ਕੰਗਨਾ ਰਨੌਤ ਦੇ ਖਿਲਾਫ ਭੱਦੀ ਸ਼ਬਦਾਵਲੀ ਲਈ ਗੁੱਸਾ ਹੋਰ ਵੱਧ ਗਿਆ ਹੈ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੂਬੇ ਵਿੱਚ ਅੱਤਵਾਦ ਦੇ ਵਧਣ ਬਾਰੇ ਕੰਗਨਾ ਦਾ ਬਿਆਨ ਉਸ ਦੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

error: Content is protected !!