ਕਿੱਧਰ ਤੁਰ ਪਿਆ ਪੰਜਾਬ… ਦੋਸਤਾਂ ਨੂੰ ਨਸ਼ਾ ਛੱਡਣ ਲਈ ਕਿਹਾ ਤਾਂ ਉਨ੍ਹਾਂ ਸ਼ਰੇਆਮ ਪੈਟਰੋਲ ਪਾ ਕੇ ਲਾ’ਤੀ ਅੱਗ

ਕਿੱਧਰ ਤੁਰ ਪਿਆ ਪੰਜਾਬ… ਦੋਸਤਾਂ ਨੂੰ ਨਸ਼ਾ ਛੱਡਣ ਲਈ ਕਿਹਾ ਤਾਂ ਉਨ੍ਹਾਂ ਸ਼ਰੇਆਮ ਪੈਟਰੋਲ ਪਾ ਕੇ ਲਾ’ਤੀ ਅੱਗ

ਵੀਓਪੀ ਬਿਊਰੋ- ਲੁਧਿਆਣਾ ਦੇ ਦਿਹਾਤੀ ਹਲਕੇ ਜਗਰਾਉਂ ਤੋਂ ਇੱਕ ਬੀਤੇ ਦਿਨੀ ਬੇਹਦ ਡਰਾਵਣੀ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਾਬ ਵਿੱਚ ਨਿਤ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦਾ ਬੋਲ ਬਾਲਾ ਵੱਧ ਰਿਹਾ। ਇਸ ਨਾਲ ਆਮ ਲੋਕ ਸਹਿਮੇ ਹੋਏ ਮਹਿਸੂਸ ਕਰ ਰਿਹਾ ਪੰਜਾਬ ਸਰਕਾਰ ਦੀ ਨਾਲਾਇਕੀ ਇਸ ‘ਤੇ ਸਾਬਿਤ ਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਰਨ ਅਪਰਾਧੀ ਰੋਜ਼ ਹੀ ਇਹੋ ਜਿਹੀਆ ਘਟਾਵਾਂ ਨੂੰ ਬੇਖੌਫ ਅੰਜਾਮ ਦੇ ਰਹੇ ਹਨ।

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੀਤੇ ਦਿਨ ਜਗਰਾਉਂ ਵਿੱਚ ਵਾਪਰੀ ਇੱਕ ਅਜਿਹੀ ਘਟਨਾ ਦੀ ਜਿੱਥੇ ਨੌਜਵਾਨ ਦੇ ਕਈ ਸਾਥੀਆਂ ਨੇ ਹੀ ਉਕਤ ਨੌਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਉਕਤ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਵੇ ਹਾਲਾਂਕਿ ਸਾਰੀ ਘਟਨਾ ਉੱਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ‘ਤੇ ਕਾਰਵਾਈ ਨਹੀਂ ਕਰ ਰਹੀ ਅਤੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਪੁਲਿਸ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਹੀ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ

ਜਗਰਾਓਂ ਦੇ ਚੂੰਗੀ ਨੰਬਰ 7 ਵਾਸੀ ਮਨਦੀਪ ਸਿੰਘ ਉਰਫ਼ ਰਾਹੁਲ ਜੋ ਕਿ 20 ਸਾਲ ਦਾ ਨੌਜਵਾਨ ਹੈ, ਆਪਣੇ ਅੱਠ-ਨੌ ਸਾਥੀਆਂ ਦੇ ਨਾਲ ਗਲੀ ਵਿੱਚ ਇਕ ਘਰ ਦੇ ਬਾਹਰ ਖੜਾ ਹੈ ਅਤੇ ਇਸ ਦੌਰਾਨ ਉਸਦੀ ਸਾਥੀਆਂ ਦੇ ਨਾਲ ਕੁਝ ਗੱਲ ਨੂੰ ਲੈ ਕੇ ਕਿਹਾ-ਸੁਣੀ ਹੁੰਦੀ ਹੈ।ਇਸ ਦੌਰਾਨ ਨੇੜੇ ਹੀ ਖੜਾ ਇੱਕ ਨੌਜਵਾਨ ਜੋ ਜਿਸਦੇ ਹੱਥ ਵਿੱਚ ਕੀ ਪੈਟਰੋਲ ਵਾਲੀ ਬੋਤਲ ਹੈ ਉਹ ਪੈਟਰੋਲ ਰਾਹੁਲ ਉੱਤੇ ਛਿੜਕਣਾ ਸ਼ੁਰੂ ਕਰ ਦਿੰਦਾ ਹੈ। ਰਾਹੁਲ ਇਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਹੋਰ ਨੌਜਵਾਨ ਉਸ ਨੂੰ ਜਕੜ ਲੈਂਦਾ ਹੈ। ਇਸ ਦੌਰਾਨ ਤੀਜਾ ਨੌਜਵਾਨ ਲੈਟਰ ਦੇ ਨਾਲ ਅੱਗ ਜਲਾ ਦਿੰਦਾ ਹੈ ਅਤੇ ਉਹ ਅੱਗ ਪੈਟਰੋਲ ਨੂੰ ਤੇਜ਼ੀ ਨਾਲ ਫੜਦੀ ਹੋਈ ਉਸ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ।

ਘਟਨਾ ਤੋਂ ਬਾਅਦ ਨੌਜਵਾਨ ਤੇਜੀ ਨਾਲ ਉਥੋਂ ਭੱਜਦਾ ਹੈ ਅਤੇ ਕੱਪੜੇ ਲਾਹ ਕੇ ਸੁੱਟ ਦਿੰਦਾ ਹੈ ਮਾਮਲਾ ਵਧਦਾ ਦੇਖ ਸਾਰੇ ਲੜਕੇ ਉਥੋਂ ਤਿੱਤਰ ਬਿਤਰ ਹੋ ਜਾਂਦੇ ਨੇ। ਜਖਮੀ ਹਾਲਤ ਵਿੱਚ ਝੁਲਸੇ ਹੋਏ ਨੌਜਵਾਨ ਰਾਹੁਲ ਨੂੰ ਹਸਪਤਾਲ ਲਿਆ ਜਾਂਦਾ, ਉਥੇ ਡਾਕਟਰ ਦੱਸਦੇ ਹਨ ਕਿ ਰਾਹੁਲ 80% ਤੱਕ ਝੁਲ ਚੁੱਕਿਆ ਹੈ,ਉਹਨਾਂ ਵੱਲੋਂ ਇਲਾਜ ਕੀਤਾ ਜਾ ਰਿਹਾ।

 

ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਹੁਲ ਦੇ ਸਾਥੀ ਨਸ਼ੇ ਵੇਚਣ ਦਾ ਕੰਮ ਕਰਦੇ ਸੀ, ਰਾਹੁਲ ਉਕਤ ਨੌਜਵਾਨਾਂ ਨੂੰ ਨਸ਼ਾ ਦਾ ਧੰਦਾ ਨਾ ਕਰਨ ਲਈ ਜ਼ੋਰ ਪਾ ਰਿਹਾ ਸੀ। ਇਸੇ ਗੱਲ ਤੋਂ ਖਫਾ ਉਨਾਂ ਨੌਜਵਾਨਾਂ ਨੇ ਰਾਹੁਲ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਇਹ ਬਿਆਨ ਨੇ ਰਾਹੁਲ ਦੇ ਪਿਤਾ ਅਤੇ ਉਸਦੇ ਦਾਦੇ ਦੇ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਲ ਜੋ ਵੀ ਹੈ ਇਕ ਗੱਲ ਤਾਂ ਹੈ ਕਿ ਪੰਜਾਬ ਵਿੱਚ ਅਪਰਾਧ ਅਤੇ ਅਪਰਾਧੀਆ ਦੀ ਲਗਾਮ ਕੱਸਣ ਵਾਲੀ ਹੋਈ ਹੋਈ ਹੈ ਪੰਜਾਬ ਪੁਲਿਸ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਆਮ ਲੋਕ ਪੰਜਾਬ ਵਿੱਚ ਸੁੱਖ ਸ਼ਾਂਤੀ ਨਾਲ ਜੀਵਨ ਬਸਰ ਕਰ ਸਕਣ।

error: Content is protected !!