ਡਾਕਟਰ ਨੂੰ ਭੂਤ ਪ੍ਰੇਤ ਦਾ ਸਾਇਆ ਦੱਸਿਆ, ਤਾਂਤਰਿਕ ਦੇ ਨਾਂਅ ਤੇ ਡਰਾਇਆ ਮਾਰੀ ਲੱਖਾਂ ਦੀ ਠੱਗੀ, ਇੰਝ ਖੁੱਲਿਆ ਭੇਦ

ਮੱਧ ਪ੍ਰਦੇਸ਼ ਦੇ ਭੋਪਾਲ ‘ਚ ਠੱਗਾਂ ਨੇ ਡਾਕਟਰ ਜੋੜੇ ਨਾਲ ਠੱਗੀ ਮਾਰੀ ਹੈ। ਧੋਖੇਬਾਜ਼ਾਂ ਨੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ। ਉਹ ਕਿਸੇs ਵੀ ਸਮੇਂ ਮਰ ਸਕਦਾ ਹੈ। ਇਹ ਸੁਣ ਕੇ ਡਾਕਟਰ ਜੋੜਾ ਡਰ ਗਿਆ ਅਤੇ ਧੋਖੇਬਾਜ਼ਾਂ ਦੇ ਕਹਿਣ ‘ਤੇ ਉਹ ਠੱਗਾਂ ਦੀਆਂ ਗੱਲਾਂ ਮੰਨਣ ਲੱਗ ਪਏ। ਜਿਸ ਤੋਂ ਬਾਅਦ ਠੱਗ ਉਹਨਾਂ ਕੋਲੋਂ 51 ਤੋਲੇ ਸੋਨਾ ਅਤੇ 31 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ ਬਾਅਦ ‘ਚ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ‘ਤੇ ਉਹਨਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਭੋਪਾਲ ਪੁਲਸ ਨੇ ਮਾਮਲਾ ਦਰਜ ਕਰਕੇ ਇਕ ਧੋਖੇਬਾਜ਼ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੂਜੇ ਧੋਖੇਬਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਹੁਣ ਤੱਕ ਇਨ੍ਹਾਂ ਕੋਲੋਂ 33.3 ਤੋਲੇ ਸੋਨਾ ਬਰਾਮਦ ਕਰ ਚੁੱਕੀ ਹੈ। ਬਾਕੀ ਸਾਮਾਨ ਦੀ ਬਰਾਮਦਗੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ। ਮਾਮਲਾ ਭੋਪਾਲ ਦੇ ਅਸ਼ੋਕਾ ਗਾਰਡਨ ਥਾਣਾ ਖੇਤਰ ਦਾ ਹੈ। ਪੁਲੀਸ ਅਨੁਸਾਰ 110 ਪੁਰਾਣੇ ਅਸ਼ੋਕਾ ਗਾਰਡਨ ਦੀ ਰਹਿਣ ਵਾਲੀ ਮੀਰਾ ਪਿੱਪਲ ਨੇ ਸ਼ਿਕਾਇਤ ਦਿੱਤੀ ਹੈ ਅਤੇ ਦੱਸਿਆ ਕਿ ਉਸਦਾ ਦਾ ਪਤੀ ਹਰੀਰਾਮ ਪਿੱਪਲ ਡਾਕਟਰ ਹੈ ਅਤੇ ਆਪਣਾ ਹਸਪਤਾਲ ਚਲਾਉਂਦਾ ਹੈ। ਮੀਰਾ ਮੁਤਾਬਕ ਉਸ ਦਾ ਛੋਟਾ ਬੇਟਾ ਹਾਲ ਹੀ ਵਿੱਚ ਤਿੰਨ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋਇਆ ਹੈ।
ਧੋਖੇ ਨਾਲ ਠੱਗੀ

ਅਜਿਹੇ ‘ਚ ਉਸ ਦੇ ਜਾਣਕਾਰ ਅਬਦੁਲ ਸੋਹੇਲ ਨੇ ਉਸ ਨੂੰ ਕਿਸੇ ਤਾਂਤਰਿਕ ਨਾਲ ਸਲਾਹ ਕਰਨ ਦੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਉਹ ਖੁਦ ਤੰਤਰ ਮੰਤਰ ਕਰਦਾ ਹੈ ਅਤੇ ਉਹ ਆਪਣੇ ਬੱਚੇ ਦੀ ਸਮੱਸਿਆ ਦਾ ਹੱਲ ਕਰ ਸਕਦਾ ਹੈ। ਇਸ ਤੋਂ ਬਾਅਦ ਸੋਹੇਲ ਨੇ ਆਪਣੇ ਦੋਸਤ ਫਰਾਜ਼ ਨੂੰ ਬੁਲਾਇਆ ਅਤੇ ਫਿਰ ਤਾਂਤਰਿਕ ਕਿਰਿਆ ਦੀ ਆੜ ‘ਚ ਡਾਕਟਰ ਜੋੜੇ ਨੂੰ ਘਰ ‘ਚ ਰੱਖਿਆ ਸੋਨਾ ਅਤੇ ਨਕਦੀ ਇਕ ਬੈਗ ‘ਚ ਰੱਖਣ ਲਈ ਮਜਬੂਰ ਕਰ ਦਿੱਤਾ ਅਤੇ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਿਆ। ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਮੀਰਾ ਪਿੱਪਲ ਨੇ ਅਸ਼ੋਕਾ ਗਾਰਡਨ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।

error: Content is protected !!