ਸੁਖਪਾਲ ਖਹਿਰਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਕਿਆ : ਬੀਬੀ ਖਾਲੜਾ 

ਸੁਖਪਾਲ ਖਹਿਰਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਕਿਆ : ਬੀਬੀ ਖਾਲੜਾ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) – ਬੀਬੀ ਪਰਮਜੀਤ ਖਾਲੜਾ ਵਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ ਹੈ ਮਿਸ਼ਨ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਦੇ ਇਤਹਾਸਿਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਤੋਂ ਕੀਤੀ ਗਈ। ਸੁਖਪਾਲ ਖਹਿਰਾ ਬਾਰੇ ਬੋਲਦਿਆਂ ਬੀਬੀ ਖਾਲੜਾ ਨੇ ਕਿਹਾ ਕਿ ਏਨਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਕਿਆ, ਮਿਹਨਤ ਕਰਨ ਤੋਂ ਭੱਜਣ ਵਾਲੇ ਲੋਕਾਂ ਨੂੰ ਬਣੀਆਂ ਬਣਾਈਆਂ ਚੀਜ਼ਾਂ ਜ਼ਿਆਦਾ ਸੁਆਦ ਲੱਗਦੀਆਂ ਹਨ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਬੀਬੀ ਪਰਮੀਤ ਕੌਰ ਖਾਲੜਾ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਾਤਾਰ ਪੰਜਾਬ ਦੀ ਹੌਂਦ ਲਈ ਜੱਦੋ- ਜਹਿਦ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਹਮੇਸ਼ਾਂ ਪੰਜਾਬ ਦੇ ਲੋਕਾਂ ਲਈ ਨਵੀਂਆਂ ਮੁਹਿੰਮਾਂ ਵਿੱਢੀਆਂ ਜਾਂਦੀਆਂ ਨੇ ਤੇ ਅਜ ਏਸੇ ਤਰ੍ਹਾਂ ਇਕ ਵਾਰ ਫਿਰ ਤੋਂ ਬੀਬੀ ਖਾਲੜਾ ਵਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ ਹੈ ਜਵਾਬ ਮੰਗਦਾ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੀਬੀ ਖਾਲੜਾ ਨੇ ਪੰਜਾਬ ਦੀ ਪੰਜਾਬ ਦੀ ਰਿਵਾਇਤੀ ਸਿਆਸੀ ਪਾਰਟੀਆਂ ਤੇ ਵੀ ਤੰਜ ਕੱਸੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ ਤੇ ਜੇਕਰ ਪੰਜਾਬ ਦੀ  ਹੌਂਦ ਬਚਾਉਣੀ, ਅੰਨਦਾਤੇ ਨੇ ਆਪਣੇ ਹੱਕ ਲੈਣੇ ਤਾਂ ਏਨਾ ਚੌਣਾਂ ‘ਚ ਹੁਣ ਆਪ ਅੱਗੇ ਆਉਣਾ ਪਏਗਾ। ਸਿੱਧੇ ਤੌਰ ਤੇ ਬੀਬੀ ਖਾਲੜਾ ਦਾ ਇਸ਼ਾਰਾ ਕਿਸਾਨਾਂ  ਵੱਲ ਹੈ ਕਿ ਉਹ ਆਪਣੀ ਪਾਰਟੀ ਬਣਾਉਣ ਤੇ ਉਨ੍ਹਾਂ ਵਲੋ ਸਾਥ ਦਿੱਤਾ ਜਾਏਗਾ।

ਬੀਬੀ ਖਾਲੜਾ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਲੜਣੀਆਂ ਪਈਆਂ ਤਾਂ ਉਹ ਜ਼ਰੂਰ ਲੜਣਗੇ।ਉਧਰ ਹੀ ਸੁਖਪਾਲ ਖਹਿਰਾ ਤੇ ਬੋਲਦਿਆਂ ਬੀਬੀ ਖਾਲੜਾ ਨੇ ਕਿਹਾ ਕਿ ਏਨਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਕਿਆ। ਮਿਹਨਤ ਕਰਨ ਤੋਂ ਭਜਣ ਵਾਲੇ ਲੋਕਾਂ ਨੂੰ  ਬਣੀਆਂ ਬਣਾਈਆਂ ਚੀਜਾਂ ਜਿਆਦਾ ਸੁਆਦ ਲੱਗਦੀਆਂ ਹਨ। ਨਵਜੋਤ ਸਿੱਧੂ ਹੋਏ ਜਾਂ ਕਾਂਗਰਸ ਇਹ ਸਭ ਪੱਕੀਆਂ-ਪਕਾਈਆਂ ਭਾਲਦੇ ਨੇ ਤੇ ਸਮਾਜ ਲਈ ਲੜਨਾ ਹਰ ਕਿਸੇ ਦੇ ਵਸ ਦੀ ਗਲ ਨਹੀਂ ਹੁੰਦੀ। ਬੀਬੀ ਪਰਮਜੀਤ ਕੌਰ ਦਾ ਕਹਿਣਾ  ਹੈ ਕਿ ਨਿੱਜੀ ਤੌਰ ਤੇ ਉਨ੍ਹਾਂ ਦੀ ਖਹਿਰਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਕਾਂਗਰਸ ਪਾਰਟੀ ਨਾਲ ਜ਼ਰੂਰ ਹੈ ਤੇ ਉਸ ਦੇ ਖਿਲਾਫ ਆਵਾਜ਼ ਹਮੇਸ਼ਾਂ ਚੁੱਕੀ ਹੈ ਤੇ ਅੱਗੇ ਵੀ ਚੁੱਕਦੇ ਰਹਾਂਗੇ।

ਇਸ ਮੌਕੇ ਬੀਬੀ ਖਾਲੜਾ ਨੇ ਕਿਸਾਨ ਅੰਦੋਲਨ ਦਾ ਪੱਖ ਪੂਰਦਿਆਂ ਕਿਸਾਨ ਆਗੂਆਂ ਨੂੰ ਅੱਗੇ ਆਉਣ ਲਈ ਕਿਹਾ,ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਲੇ ਵੀ ਆਗੂ ਅੱਗੇ ਨਾ ਆਏ ਪੰਜਾਬ ਦੀ ਸਿਆਸਤ ਦਾ ਮਿਆਰ ਨਾ ਬਦਲਿਆ ਤਾਂ ਕਦੇ ਵੀ ਆਪਣੇ ਹੱਕ ਨਹੀਂ ਮਿਲਣਗੇ। ਇੰਨ੍ਹਾਂ ਸਿਆਸੀ ਲੋਕਾਂ ਨੇ ਹਲੇ ਤੱਕ ਸਾਡੀ ਗੱਲ ਨਹੀ ਸੁਣੀ। ਉਨ੍ਹਾਂ ਦਾ ਕਹਿਣਾ ਜੇਕਰ ਆਪਣੇ  ਹੱਕਾ ਲਈ ਕੋਈ ਚੰਗਾ ਬੰਦਾ ਅੱਗੇ ਆਉਂਦਾ ਹੈ ਤਾਂ ਮੈਂ ਚੋਣਾ ‘ਚ ਉਨ੍ਹਾਂ ਨਾਲ ਖੜ੍ਹੀ ਹਾਂ।

error: Content is protected !!