ਫਰੀਡਮ ਫਾਈਟਰ ਉਤੱਰਾਅਧਿਕਾਰੀ ਸੰਸਥਾ ਪੰਜਾਬ ਵੱਲੋਂ ਪਾਵਰਕਾਰਪੋਰੇਸ਼ਨ ਦਫਤਰ ਦੇ ਬਾਹਰ ਰੋਸ  ਦਿੱਤਾ ਧਰਨਾ

ਫਰੀਡਮ ਫਾਈਟਰ ਉਤੱਰਾਅਧਿਕਾਰੀ ਸੰਸਥਾ ਪੰਜਾਬ ਵੱਲੋਂ ਪਾਵਰਕਾਰਪੋਰੇਸ਼ਨ ਦਫਤਰ ਦੇ ਬਾਹਰ ਰੋਸ  ਦਿੱਤਾ ਧਰਨਾ

ਤਰਨਤਾਰਨ  ( ਗੁਰਪ੍ਰੀਤ ਸਿੰਘ ਸੈਡੀ) – ਪੰਜਾਬ ਸਰਕਾਰ ਨੇ ਫਰੀਡਮ ਫਾਈਟਰ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਫਤ ਅਤੇ ਪਹਿਲ ਦੇ ਆਧਾਰ ਤੇ ਟਿਉਬਵੈੱਲ ਕੁਨੈਕਸ਼ਨ ਦੇਣ ਲਈ ਪਿਛਲੇ ਦਿਨੀਂ ਐਲਾਨ ਕੀਤਾ ਸੀ ਪਰ ਹਾਲੇ ਤੱਕ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਫਰੀਡਮ ਫਾਈਟਰ ਉੱਤਰਾਅਧਿਕਾਰੀ ਸੰਸਥਾ ਪੰਜਾਬ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫਤਰ ਪਟਿਆਲਾ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਰੋਸ ਧਰਨੇ ਨੂੰ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ, ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਕਾਮਰੇਡ ਸੱਜਣ ਸਿੰਘ ਚੰਡੀਗੜ੍ਹ, ਹਰੀ ਸਿੰਘ ਪਟਿਆਲਾ, ਬੀਬੀ ਸਮਿੰਦਰ ਕੌਰ ਲੌਗੋਵਾਲ ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰਪਾਲ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਬਾਅਦ ਵਿਚ ਪੰਜਾਬ ਸਟੇਟ ਕਾਰਪੋਰੇਸ਼ਨ ਸ੍ਰੀ ਗੋਪਾਲ ਸ਼ਰਮਾ ਨੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਅਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ ,ਜਿਸ ਵਿਚ ਡਾਇਰੈਕਟਰ ਵਣਜ ਵੱਲੋ ਇੱਕ ਹਫ਼ਤੇ ਵਿੱਚ ਨੋਟੀਫਿਕੇਸ਼ਨ ਲਾਗੂ ਕਰਨ ਦਾ ਭਰੋਸਾ ਦਿੱਤਾ।

ਸੈਕਟਰੀ ਸੱਤਪਾਲ ਨੇ ਸਾਰੇ ਜ਼ਿਲਿਆਂ ਤੋਂ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਸਮਾਣਾ, ਜਸਵੰਤ ਸਿੰਘ ਬੁਢਲਾਡਾ, ਰਵਿੰਦਰ ਕਪੂਰ, ਸਿਆਸਤ ਸਿੰਘ, ਚਤਿੰਨ ਸਿੰਘ, ਰਾਮਪਾਲ ਸਿੰਘ ਅੰਮ੍ਰਿਤਸਰ, ਰਾਮ ਸਿੰਘ ਮਿੱਢਾ, ਨਿਰਭੈਅ ਸਿੰਘ, ਪਰਮਜੀਤ ਟਿਵਾਣਾ, ਸਕੱਤਰ ਸਿੰਘ ਪ੍ਰਧਾਨ ਪਹੂਵਿੰਡ, ਸਾਰੇ ਜ਼ਿਲਿਆਂ ਦੇ ਪ੍ਰਧਾਨ, ਸਕੱਤਰ, ਪੰਜਾਬ ਬਾਡੀ ਮੈਂਬਰ ਵੀਰ ਅਤੇ ਭੈਣਾਂ ਹਾਜ਼ਰ ਸਨ।

error: Content is protected !!