ਓਲੰਪਿਕ ਗੇਮਸ ‘ਚ ਭਾਰਤੀ ਮਹਿਲਾ ਹਾਕੀ ਟੀਮ ‘ਚ ਪੰਜਾਬ ਦੀ ਇਹ ਖਿਡਾਰਨ ਦਾ ਨਾਮ ਹੋਇਆ ਦਰਜ 

ਓਲੰਪਿਕ ਗੇਮਸ ‘ਚ ਭਾਰਤੀ ਮਹਿਲਾ ਹਾਕੀ ਟੀਮ ‘ਚ ਪੰਜਾਬ ਦੀ ਇਹ ਖਿਡਾਰਨ ਦਾ ਨਾਮ ਹੋਇਆ ਦਰਜ

ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਕਾਲ ਦੌਰਾਨ ਜਾਪਾਨ ਦੇ ਸ਼ਹਿਰ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਗੇਮਸ ਲੇਟ ਹੋ ਗਈਆਂ ਸਨ ਪਰ ਹੁਣ ਇਹਨਾਂ ਗੇਮਸ ਲਈ ਟੀਮਾਂ ਅਤੇ ਖਿਡਾਰੀਆਂ ਦੀ ਚੋਣ ਹੋਣੀ ਸ਼ੁਰੂ ਹੋ ਗਈ ਹੈ। ਓਲੰਪਿਕ ਗੇਰਮ ਵਿਚ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਵੀ ਚੋਣ ਹੋ ਗਈ ਹੈ। ਇੰਡੀਆ ਦਾ ਮਹਿਲਾ ਹਾਕੀ ਟੀਮ ਵਿਚ ਪੰਜਾਬ ਦੀ ਗੁਰਜੀਤ ਕੌਰ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਅੰਮਿ੍ਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ‘ਚ ਪੈਂਦੇ ਪਿੰਡ ਮਨਿਆਦੀਆ ਕਲਾਂ ਦੀ ਜੰਮਪਲ ਗੁਰਜੀਤ ਕੌਰ ਇਸ ਵੇਲੇ ਐੱਨਸੀਆਰ ਰੇਲਵੇ ‘ਚ ਨੌਕਰੀ ਕਰ ਰਹੀ ਹੈ ਤੇ ਇਨ੍ਹੀਂ ਦਿਨੀਂ ਬੰਗਲੁਰੂ ‘ਚ ਇੰਡੀਆ ਮਹਿਲਾ ਹਾਕੀ ਟੀਮ ਦੇ ਕੈਂਪ ‘ਚ ਅਭਿਆਸ ਕਰ ਰਹੀ ਹੈ। ਫੋਨ ‘ਤੇ ਗੱਲਬਾਤ ਕਰਦਿਆ ਗੁਰਜੀਤ ਕੌਰ ਨੇ ਦੱਸਿਆ ਕਿ 2018 ‘ਚ ਉਹ ਵਰਲਡ ਕੱਪ ਤੇ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਮਹਿਲਾ ਟੀਮ ਦੀ ਵੀ ਮੈਂਬਰ ਸੀ।

ਉਸ ਨੇ ਆਪਣਾ ਹਾਕੀ ਦਾ ਸਫਰ 2006 ‘ਚ ਗਰਲਜ਼ ਸਪੋਰਟਸ ਵਿੰਗ ਕੈਰੋਂ ਜ਼ਿਲ੍ਹਾ ਤਰਨਤਾਰਨ ਤੋਂ ਆਰੰਭ ਕੀਤਾ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਸਟੇਟ ਤੇ ਫਿਰ ਨੈਸ਼ਨਲ ਪੱਧਰ ‘ਤੇ ਹਾਕੀ ਦੇ ਕਈ ਟੂਰਨਾਮੈਂਟਾਂ ‘ਚ ਆਪਣੀ ਹਾਕੀ ਦਾ ਹੁਨਰ ਦਿਖਾਇਆ। ਵਧੀਆ ਖੇਡ ਸਦਕਾ ਗੁਰਜੀਤ ਕੌਰ ਕੌਮਾਂਤਰੀ ਪੱਧਰ ਦੇ ਕਈ ਟੂਰਨਾਮੈਂਟਾਂ ‘ਚ ਸ਼ਮੂਲੀਅਤ ਕਰ ਚੁੱਕੀ ਹੈ। ਗੁਰਜੀਤ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਉਹ ਓਲੰਪਿਕ ਖੇਡਾਂ ‘ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰੇ ਪਰ ਉਸ ਦਾ ਸੁਪਨਾ ਪੂਰਾ ਉਦੋਂ ਹੋਵੇਗਾ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਖੇਡਾਂ ‘ਚੋਂ ਤਮਗਾ ਜਿੱਤ ਕੇ ਵਾਪਸ ਪਰਤੇਗੀ।

error: Content is protected !!