ਅਸੀਂ ਇਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਾਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ। ਅਸੀਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਿਲ ਕਰਵਾਇਆ ਹੈ ਜਿਸਦੇ ਇਸਦਾ ਇਲਾਜ ਚੱਲ ਰਿਹਾ ਹੈ। ਪਰ ਬੱਚੀ ਦੀ ਹਾਲਤ ਬਹੁਤ ਸੀ ਗੰਭੀਰ ਦੱਸੀ ਜਾ ਰਹੀ ਹੈ
ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਵਿੱਚ ਸੜ ਚੁੱਕੀ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮਾਤਾ ਰਾਣੀ ਦਾ ਲੰਗਰ ਲਗਾਈਆ ਸੀ ਤੇ ਲੰਗਰ ਦੌਰਾਨ ਹੀ ਇਹ ਬੱਚੀ ਸਬਜੀ ਵਾਲੇ ਵੱਡੇ ਪਤੀਲੇ ਵਿੱਚ ਡਿੱਗ ਗਈ। ਇਹ ਬੱਚੀ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਕੁੱਲਾ ਦੀ ਰਹਿਣ ਵਾਲੀ ਹੈ। ਇਸ ਬੱਚੀ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ।