ਮੌਸਮ ਬਣਿਆ ਪਰਿਵਾਰ ਲਈ ਕਾਲ, ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਪਤੀ,ਪਤਨੀ ਅਤੇ ਬੱਚੇ ਦੱਬੇ, ਪਤੀ ਦੀ ਮੌ+ਤ

ਪੰਜਾਬ ਵਿਚ ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਅਚਾਨਕ ਬਦਲੇ ਮੌਸਮ ਨੇ ਜਿਥੇ ਆਮ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ ਉੱਥੇ ਹੀ ਇਹ ਮੌਸਮ ਕਈ ਲੋਕਾਂ ਲਈ ਪਰੇਸ਼ਾਨੀ ਵੀ ਬਣਕੇ ਆਇਆ ਹੈ ਵੱਡੇ ਹਾਦਸੇ ਕਈ ਥਾਵਾਂ ਤੇ ਦੇਖਣ ਨੂੰ ਮਿਲੇ ਹਨ’ਅਬੋਹਰ ਵਿਚ ਵੀਰਵਾਰ ਸ਼ਾਮ ਤੇ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਅੱਜ ਸਵੇਰੇ ਲਗਭਗ 8 ਵਜੇ ਘਰ ਦੀ ਛੱਤ ਡਿੱਗ ਗਈ। ਹਾਦਸੇ ਵਿਚ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਮਲਬੇ ਵਿਚ ਦਬ ਗਈ।

ਪਤਾ ਲੱਗਦੇ ਹੀ ਮੁਹੱਲੇ ਦੇ ਲੋਕ ਪਹੁੰਚੇ। ਉਨ੍ਹਾਂ ਨੇ ਮਲਬਾ ਹਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਏ ਗਏ ਪਤੀ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਤੇ ਧੀ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀਆਂ ਧੀਆਂ ਤੇ ਇਕ ਪੁੱਤ ਸੀ।

ਮੋਹਨ ਨਗਰ ਦੇ ਰਹਿਣ ਵਾਲੇ ਕਮਲ ਹਰਸ਼ ਨੇ ਦੱਸਿਆ ਕਿ ਉਸ ਦੇ ਪਿਤਾ ਪੰਜਬਾ ਸਿੰਘ ਤੇ ਮਾਤਾ ਰਾਣੋ ਘਰ ਦੇ ਅੰਦਰ ਕਮਰੇ ਵਿਚ ਬੈਠੇ ਸੀ। ਉਸ ਸਮੇਂ ਉਹ ਖੁਦ ਕਮਰੇ ਵਿਚ ਕੁਝ ਸਾਮਾਨ ਚੁੱਕਣ ਗਈ ਸੀ। ਇਸੇ ਦੌਰਾਨ ਅਚਾਨਕ ਘਰ ਦੀ ਛੱਤ ਉਨ੍ਹਾਂ ‘ਤੇ ਆ ਡਿੱਗੀ ਜਿਸ ਨਾਲ ਉਹ ਛੱਤ ਹੇਠਾਂ ਦੱਬ ਗਏ।

ਛੱਤ ਦਾ ਮਲਬਾ ਇੰਨਾ ਭਾਰੀ ਸੀ ਕਿ ਉਹ ਖੁਦ ਬਾਹਰ ਨਹੀਂ ਨਿਕਲ ਸਕੇ। ਬਚਾਅ ਲਈ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋਏ ਤੇ ਲਗਭਗ ਡੇਢ ਘੰਟੇ ਤੱਕ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੰਜਾਬ ਸਿੰਘ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਤਾ ਦੀ ਹਾਲਤ ਵੀ ਗਭੀਰ ਦੱਸੀ ਜਾ ਰਹੀ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਪੰਜਾਬ ਸਿੰਘ ਪੱਲੇਦਾਰੀ ਕਰਦਾ ਸੀ। ਪਰਿਵਾਰ ਦੇ ਬਾਕੀ ਲੋਕ ਮਿਹਨਤ-ਮਜ਼ਦੂਰੀ ਕਰਕੇ ਘਰ ਚਲਾਉਂਦੇ ਹਨ। ਪਰਿਵਾਰ ਮੁਤਾਬਕ ਉਨ੍ਹਾਂ ਦਾ ਸਾਰਾ ਸਾਮਾਨ ਮਲਬੇ ਹੇਠਾਂ ਦਬ ਕੇ ਟੁੱਟ ਗਿਆ ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਮੁਹੱਲੇ ਦੇ ਲੋਕਾਂ ਨੇ ਪਰਿਵਾਰ ਲਈ ਪ੍ਰਸ਼ਾਸਨ ਤੋਂ ਮੰਦਦ ਮੰਗੀ ਹੈ।

error: Content is protected !!