ਚੰਡੀਗੜ੍ਹ ਦੇ ਮਾਲ ‘ਚ ਖਿਡੌਣਾ ਟ੍ਰੇਨ ਚੋਂ ਡਿੱਗਕੇ 11 ਸਾਲ ਦੇ ਬੱਚੇ ਮੌ+ਤ, ਲਾਪਰਵਾਹੀ ਕਾਰਨ ਹੋਇਆ ਹਾਦਸਾ

ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ ਟਾਏ ਟਰੇਨ ਪਲਟਣ ਕਾਰਨ ਉਸ ਵਿਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਥੇ ਇਲਾਜ ਦੌਰਾਨ ਐਤਵਾਰ ਸਵੇਰੇ ਚਾਰ ਵਜੇ ਉਸ ਦੀ ਮੌਤ ਹੋ ਗਈ।  ਬੱਚੇ ਦੀ ਪਛਾਣ ਨਵਾਂ ਸ਼ਹਿਰ ਵਾਸੀ ਸ਼ਹਿਬਾਜ਼ (11) ਵਜੋਂ ਹੋਈ ਹੈ। ਪੁਲਿਸ ਨੇ ਟਾਏ ਟਰੇਨ ਨੂੰ ਜ਼ਬਤ ਕਰ ਲਿਆ ਹੈ। ਜਤਿੰਦਰ ਪਾਲ ਦੀ ਸ਼ਿਕਾਇਤ ਉਤੇ ਇੰਡਸਟਲਰੀਅਲ ਏਰੀਆ ਥਾਣਾ ਪੁਲਿਸ ਨੇ ਟਾਏ ਟਰੇਨ ਆਪਰੇਟਰ ਬਾਪੂ ਧਾਮ ਵਾਸੀ ਸੌਰਭ ਤੇ ਕੰਪਨੀ ਦੇ ਮਾਲਕਾਂ ਖਿਲਾਫ਼ ਗੈਰ ਇਰਾਦਤਨ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ।  ਪੁਲਿਸ ਨੇ ਪੋਸਟਮਾਰਟਮ ਮਗਰੋਂ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

 ਪੁਲਿਸ ਨੇ ਏਲਾਂਤੇ ਮਾਲ ਅੰਦਰੋਂ ਸੀਸਟੀਵੀ ਫੁਟੇਜ ਜ਼ਬਤ ਕੀਤੀ ਹੈ। ਇਸ ਵਿਚ ਬੱਚਾ ਟਾਏ ਟਰੇਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ। ਜਾਂਚ ਵਿਚ ਪਤਾ ਚਲਿਆ ਕਿ ਟਾਏ ਟਰੇਨ ਵਿਚ ਦੋ ਬੱਚੇ ਬੈਠੇ ਸੀ। ਪਿਤਾ ਦਾ ਦੋਸ਼ ਹੈ ਕਿ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ।


ਨਵਾਂਸ਼ਹਿਰ ਵਾਸੀ ਜਤਿੰਦਰ ਪਾਲ ਸਿੰਘ ਨੇ ਪੁਲਿਸ  ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਪਤਨੀ ਤੇ ਚਰੇਰੇ ਭਰਾ ਨਵਦੀਪ ਨਾਲ ਇੱਥੇ ਘੁੰਮਣ ਆਇਆ ਸੀ। ਸ਼ਨਿਚਰਵਾਰ ਰਾਤ ਸਾਰਾ ਪਰਿਵਾਰ ਘੁੰਮਦਾ ਸ਼ਾਪਿੰਗ ਕਰਦਾ ਏਲਾਂਤੇ ਮਾਲ ਪੁੱਜਿਆ। ਮਾਲ ਅੰਦਰ ਗਰਾਊਂਡ ਫਲੋਰ ਉਤੇ ਪੁੱਤਰ ਸ਼ਹਿਬਾਜ਼ ਤੇ ਨਵਦੀਪ ਦਾ ਪੁੱਤ ਟਾਏ ਟਰੇਨ ਦੇਖਣ ਤੋਂ ਬਾਅਦ ਉਸ ਵਿਚ ਝੂਲਾ ਲੈਣ ਲਈ ਕਹਿਣ ਲੱਗੇ। ਜਤਿੰਦਰ ਤੇ ਨਵਦੀਪ ਦੋਵੇਂ ਬੱਚਿਆਂ ਨੂੰ ਟਾਏ ਟਰੇਨ ਵਿਚ ਝੂਲਾ ਦਿਵਾਉਣ ਲਈ ਤਿਆਰ ਹੋ ਗਏ।


ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਰਾਈਡ ਲਈ 400 ਰੁਪਏ ਦਿੱਤੇ ਪਰ ਆਪਰੇਟਰ ਨੇ ਪਰਚੀ ਨਹੀਂ ਦਿੱਤੀ। ਸ਼ਹਿਬਾਜ਼ ਤੇ ਦੂਜਾ ਬੱਚਾ ਟਾਏ ਟਰੇਨ ਦੇ ਪਿਛਲੇ ਡੱਬੇ ਵਿਚ ਬੈਠ ਗਏ। ਆਪਰੇਟਰ ਸੌਰਵ ਦੋਵਾਂ ਬੱਚਿਆਂ ਨੂੰ ਬਿਠਾ ਕੇ ਗਰਾਊਂਡ ਫਲੌਰ ਉਤੇ ਹੀ ਚੱਕਰ ਲਾਉਣ ਲੱਗਿਆ। ਇਸ ਦੌਰਾਨ ਅਚਾਨਕ ਟਾਏ ਟਰੇਨ ਦਾ ਬੈਲੇਂਸ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਸ਼ਹਿਬਾਜ਼ ਦਾ ਸਿਰ ਖਿੜਕੀ ਵਿਚੋਂ ਨਿਕਲ ਕੇ ਫਰਸ਼ ਉਤੇ ਜ਼ੋਰ ਨਾਲ ਲੱਗਾ।  ਸਿਰ ਵਿਚ ਸੱਟ ਲੱਗਣ ਕਾਰਨ ਖੂਨ ਆਉਣ ਲੱਗਾ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬੱਚ ਗਿਆ।ਸ਼ਹਿਬਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

error: Content is protected !!