ਮ੍ਰਿਤਕ ਹੈਡ ਕਾਂਸਟੇਬਲ ਦੀ ਸ਼ਨਾਖਤ ਆਕਾਸ਼ਦੀਪ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ਘਟਨਾ ਤੋਂ ਬਾਅਦ ਤੁਰੰਤ ਹੀ ਪੁਲਿਸ ਨੇ ਮੁਲਜ਼ਮ ਏਐਸਆਈ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਬੀਤੇ ਦਿਨ ਮ੍ਰਿਤਕ ਦਾ ਅੰਤਿਮ ਸਸਕਾਰ ਕਰਵਾਇਆ ਗਿਆ। ਮੁਲਜ਼ਮ ਏਐਸਆਈ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੈਨਾਤ ਸੀ। ਜਿਸ ਵੇਲੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਮੁਲਜ਼ਮ ਏਐਸਆਈ ਸਿਵਲ ਦੇ ਵਿੱਚ ਸੀ।
ਆਕਾਸ਼ਦੀਪ ਸਾਲ 2009 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ। ਸੂਤਰਾਂ ਦੇ ਮੁਤਾਬਿਕ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਚਲਾਉਣ ਵਾਲੇ ਏਐਸਆਈ ਬਲਵਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੇ ਵਿੱਚ ਹੋਣ ਕਰਕੇ ਉਹ ਕਾਰ ਉੱਤੇ ਕੰਟਰੋਲ ਨਹੀਂ ਕਰ ਸਕਿਆ। ਆਕਾਸ਼ਦੀਪ ਦੇ ਦੋ ਬੱਚੇ ਹਨ। ਇਸ ਸਬੰਧੀ ਐਸਐਚਓ ਜੈਦੀਪ ਜਾਖੜ ਨੇ ਜਾਣਕਾਰੀ ਸਾਂਝੀ ਕੀਤੀ ਹੈ।