ਜਲੰਧਰ ਵੈਸਟ ਸੀਟ ‘ਤੇ ਲਗਾਤਾਰ ਵਧ ਰਿਹਾ ਸਿਆਸੀ ਪਾਰਾ, ਵੱਡਾ ਭਾਜਪਾ ਆਗੂ ਸ਼ਾਮਲ ਹੋ ਗਿਆ AAP ‘ਚ

ਜਲੰਧਰ ਵੈਸਟ ਸੀਟ ‘ਤੇ ਲਗਾਤਾਰ ਵਧ ਰਿਹਾ ਸਿਆਸੀ ਪਾਰਾ, ਵੱਡਾ ਭਾਜਪਾ ਆਗੂ ਸ਼ਾਮਲ ਹੋ ਗਿਆ AAP ‘ਚ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵੈਸਟ ਸੀਟ ‘ਤੇ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ। ਸਿਆਸੀ ਆਗੂ ਲਗਾਤਾਰ ਦਲ ਬਦਲੀਆਂ ਕਰ ਰਹੇ ਹਨ। ਹੁਣ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਘਰ ਪਰਤ ਆਏ ਹਨ। ਭਾਟੀਆ ਭਾਜਪਾ ਛੱਡ ਕੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਜਲੰਧਰ ਉਪ ਚੋਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ‘ਆਪ’ ‘ਚ ਸ਼ਾਮਲ ਹੋ ਕੇ ਭਾਜਪਾ ਨੂੰ ਝਟਕਾ ਦਿੱਤਾ ਹੈ। ਕਮਲਜੀਤ ਭਾਟੀਆ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਦੇ ਦੀਪ ਨਗਰ ਸਥਿਤ ਘਰ ਪਹੁੰਚੇ, ਜਿੱਥੇ ਉਹ ਮੁੜ ‘ਆਪ’ ‘ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਅਤੇ ਭਾਟੀਆ ਦੇ ਸਾਥੀ ਵੀ ਮੌਜੂਦ ਸਨ।


ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਸਾਬਕਾ ਸੀਨੀਅਰ ਡਿਪਟੀ ਮੇਅਰ ਦਾ ‘ਆਪ’ ਵਿੱਚ ਜਾਣਾ ਭਾਜਪਾ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਕਿਉਂਕਿ ਭਾਟੀਆ ਸ਼ੀਤਲ ਅੰਗੁਰਾਲ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਕਾਫੀ ਕਰੀਬੀ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਭਾਟੀਆ ਨੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਲਈ ਚੋਣ ਪ੍ਰਚਾਰ ਕੀਤਾ ਸੀ। ਰਿੰਕੂ ਭਾਵੇਂ ਹਾਰ ਗਿਆ ਪਰ ਉਸ ਨੂੰ ਜਲੰਧਰ ਪੱਛਮੀ ਖੇਤਰ ਤੋਂ ਚੰਗੀਆਂ ਵੋਟਾਂ ਮਿਲੀਆਂ। ਕਿਉਂਕਿ ਪੱਛਮੀ ਹਲਕੇ ਦਾ ਵੱਡਾ ਵੋਟ ਬੈਂਕ ਭਾਟੀਆ ਕੋਲ ਸੀ।

ਦੱਸ ਦੇਈਏ ਕਿ ਜਲੰਧਰ ਉਪ ਚੋਣ ਲਈ ਸੀ.ਐਮ ਮਾਨ ਨੇ ਜਲੰਧਰ ਦੇ ਦੀਪ ਨਗਰ ‘ਚ ਕਿਰਾਏ ‘ਤੇ ਮਕਾਨ ਲਿਆ ਹੈ। ਉਨ੍ਹਾਂ ਨੇ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਹ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਹਨ ਅਤੇ ਚੋਣਾਂ ਵਿੱਚ ਆਪ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਲੋਕਾਂ ਨੂੰ ਮਿਲ ਰਹੇ ਹਨ।

error: Content is protected !!