ਇਦਾਂ ਵੀ ਲੈ ਜਾਂਦੈ ਕਾਲ… ਜਨਮ ਦਿਨ ਵਾਲੇ ਦਿਨ ਸਕੂਲ ਗਏ ਮੁੰਡੇ ਦੀ Heart Attack ਨਾਲ ਮੌ+ਤ, ਘਰ ਆਕੇ ਕੱਟਣਾ ਸੀ ਕੇਕ

ਇਦਾਂ ਵੀ ਲੈ ਜਾਂਦੈ ਕਾਲ… ਜਨਮ ਦਿਨ ਵਾਲੇ ਦਿਨ ਸਕੂਲ ਗਏ ਮੁੰਡੇ ਦੀ Heart Attack ਨਾਲ ਮੌ+ਤ, ਘਰ ਆਕੇ ਕੱਟਣਾ ਸੀ ਕੇਕ

ਵੀਓਪੀ ਬਿਊਰੋ- ਰਾਜਸਥਾਨ ਦੇ ਦੌਸਾ ਜ਼ਿਲੇ ‘ਚ ਸਕੂਲ ‘ਚ ਇਕ ਵਿਦਿਆਰਥੀ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਕੁਝ ਸਮੇਂ ਵਿਚ ਹੀ ਉਸ ਦੀ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਜਿਸ ਦਿਨ ਉਸ ਦੀ ਮੌਤ ਹੋਈ, ਉਸੇ ਦਿਨ ਉਸ ਦਾ ਜਨਮ ਦਿਨ ਸੀ।


10ਵੀਂ ਜਮਾਤ ਦਾ ਇਹ ਵਿਦਿਆਰਥੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰ ਅਲਵਰ ਜ਼ਿਲ੍ਹੇ ਵਿੱਚ ਸਥਿਤ ਉਸਦੇ ਜੱਦੀ ਪਿੰਡ ਵਿੱਚ ਉਸਦਾ ਅੰਤਿਮ ਸੰਸਕਾਰ ਕਰਨਗੇ।


ਬਾਂਦੀਕੁਈ ਥਾਣੇ ਦੇ ਐਸਐਚਓ ਪ੍ਰੇਮ ਚੰਦ ਨੇ ਦੱਸਿਆ ਕਿ ਡਾਕਟਰਾਂ ਨੂੰ ਸ਼ੱਕ ਹੈ ਕਿ 16 ਸਾਲਾ ਯਤੇਂਦਰ ਉਪਾਧਿਆਏ ਨੂੰ ਦਿਲ ਦਾ ਦੌਰਾ ਪਿਆ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਪਰ ਵਿਦਿਆਰਥੀ ਦਾ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਨਹੀਂ ਹੋਇਆ ਹੈ।

ਐੱਸਐੱਚਓ ਮੁਤਾਬਕ ਯਤੇਂਦਰ ਨੇ 6 ਜੁਲਾਈ ਨੂੰ ਹੀ ਸਕੂਲ ਤੋਂ ਘਰ ਦਾ ਕੇ ਆਪਣਾ ਜਨਮ ਦਿਨ ਮਨਾਉਣਾ ਸੀ ਅਤੇ ਕੇਕ ਕੱਟਣਾ ਸੀ। ਪਰ ਸ਼ਨੀਵਾਰ ਨੂੰ ਉਹ ਸਕੂਲ ‘ਚ ਅਚਾਨਕ ਬੇਹੋਸ਼ ਹੋ ਗਿਆ। ਸਕੂਲ ਪ੍ਰਸ਼ਾਸਨ ਵਿਦਿਆਰਥੀ ਨੂੰ ਬਾਂਦੀਕੁਈ ਉਪ ਜ਼ਿਲ੍ਹਾ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡਾਕਟਰ ਪਵਨ ਜਰਵਾਲ ਨੇ ਦੱਸਿਆ ਕਿ ਸਕੂਲ ਸਟਾਫ਼ ਵਿਦਿਆਰਥੀ ਨੂੰ ਹਸਪਤਾਲ ਲੈ ਕੇ ਆਇਆ ਸੀ। ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦਾ ਦਿਲ ਨਹੀਂ ਧੜਕ ਰਿਹਾ ਸੀ। ਅਸੀਂ CPR (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਦਿਆਰਥੀ ਨੂੰ ਦਿਲ ਦੀ ਬਿਮਾਰੀ ਸੀ। ਹਾਲਾਂਕਿ, ਉਹ ਪੋਸਟਮਾਰਟਮ ਲਈ ਸਹਿਮਤ ਨਹੀਂ ਹੋਇਆ ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।

error: Content is protected !!