ਬੱਬਰ ਖਾਲਸਾ ਇੰਟਰਨੈਸ਼ਨਲ ਦਾ ਗੁਰਗਾ ਚੜ੍ਹਿਆ ਪੁਲਿਸ ਦੇ ਹੱਥੇ, ਬਲਾਚੌਰ ਨੇੜੇ ਕੀਤਾ ਸੀ ਕ+ਤ+ਲ

ਬੱਬਰ ਖਾਲਸਾ ਇੰਟਰਨੈਸ਼ਨਲ ਦਾ ਗੁਰਗਾ ਚੜ੍ਹਿਆ ਪੁਲਿਸ ਦੇ ਹੱਥੇ, ਬਲਾਚੌਰ ਨੇੜੇ ਕੀਤਾ ਸੀ ਕ+ਤ+ਲ

ਵੀਓਪੀ ਬਿਊਰੋ- ਜਲੰਧਰ ‘ਚ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਬਬਲੂ ਵਜੋਂ ਹੋਈ ਹੈ। ਦੋਸ਼ੀ ਬੱਬਰ ਖਾਲਸਾ ਦੇ ਅੱਤਵਾਦੀ ਰਤਨਦੀਪ ਸਿੰਘ ਦੇ ਕਤਲ ‘ਚ ਸ਼ਾਮਲ ਸੀ।

ਸੂਚਨਾ ਦੇ ਆਧਾਰ ‘ਤੇ ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਮੁੱਖ ਹਮਲਾਵਰ ਸਿਮਰਨਜੀਤ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਹੈ। 3 ਅਪ੍ਰੈਲ 2024 ਨੂੰ ਹੋਏ ਕਤਲ ਤੋਂ ਬਾਅਦ ਦੋਸ਼ੀ ਫਰਾਰ ਸੀ। ਇਸ ਮਾਡਿਊਲ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਅੱਤਵਾਦੀ ਗੋਪੀ ਨਵਾਂਸ਼ਹਿਰ ਦੁਆਰਾ ਚਲਾਇਆ ਜਾ ਰਿਹਾ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਮੁਲਜ਼ਮਾਂ ਕੋਲੋਂ ਇੱਕ ਰਿਵਾਲਵਰ, ਜਿੰਦਾ ਕਾਰਤੂਸ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ।

ਦੱਸ ਦੇਈਏ ਕਿ ਬੱਬਰ ਖਾਲਸਾ ਦੇ ਅੱਤਵਾਦੀ ਰਤਨਦੀਪ ਸਿੰਘ ਦਾ ਬਲਾਚੌਰ ਬਾਈਪਾਸ ‘ਤੇ ਸਥਿਤ ਪਿੰਡ ਗੜ੍ਹੀ ਕਾਨੂੰਗੋ ਨੇੜੇ 3 ਅਪ੍ਰੈਲ ਨੂੰ ਸ਼ਾਮ 7 ਵਜੇ ਦੇ ਕਰੀਬ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਭਤੀਜਾ ਗੁਰਪ੍ਰੀਤ ਸਿੰਘ, ਜੋ ਕਿ ਹਰਿਆਣਾ ਦੇ ਕਰਨਾਲ ਤੋਂ ਆਇਆ ਸੀ, ਵੀ ਘਟਨਾ ਸਮੇਂ ਮੌਜੂਦ ਸੀ। ਜਿਸ ਦੇ ਬਿਆਨਾਂ ‘ਤੇ ਬਲਾਚੌਰ ਪੁਲਿਸ ਨੇ ਨਵਾਂਸ਼ਹਿਰ ਨਿਵਾਸੀ ਗੈਂਗਸਟਰ ਗੋਪੀ ਨਵਾਂਸ਼ਹਿਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ 302, 307 ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ, ਜਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਹਿਲਾਂ ਬੱਬਰ ਖਾਲਸਾ ਲਈ ਕੰਮ ਕਰਦਾ ਸੀ, ਪਰ ਫਿਰ ਅਚਾਨਕ ਉਥੋਂ ਚਲਾ ਗਿਆ। ਰਤਨਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਤੋਂ ਦੂਰ ਸੀ ਪਰ ਪੁਲਿਸ ਨੂੰ ਸ਼ੱਕ ਹੈ ਕਿ ਅੱਤਵਾਦੀ ਸੰਗਠਨਾਂ ਨਾਲ ਜੁੜੇ ਕੁਝ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਸੋਸ਼ਲ ਮੀਡੀਆ ਪੋਸਟ ਰਾਹੀਂ ਅਮਰੀਕਾ ਸਥਿਤ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਨੇ ਰਤਨਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਰਤਨਦੀਪ ਇਸ ਤੋਂ ਪਹਿਲਾਂ ਬੱਬਰ ਖਾਲਸਾ ਦਾ ਬਦਨਾਮ ਅੱਤਵਾਦੀ ਰਹਿ ਚੁੱਕਾ ਹੈ। ਫਿਰ ਉਸ ਦੇ ਖਿਲਾਫ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ‘ਚ ਕਈ ਮਾਮਲੇ ਦਰਜ ਹਨ। ਜਿਸ ਵਿੱਚ ਕਤਲ ਦੇ ਮਾਮਲੇ ਵੀ ਦਰਜ ਹਨ।

error: Content is protected !!