ਐਤਵਾਰ ਦੀ ਛੁੱਟੀ ਹੋਣ ਕਰਕੇ ਬੱਚੇ ਪਹਿਲਾਂ ਵੀ ਖੇਡਦੇ ਰਹਿੰਦੇ ਸਨ, ਜਿਸ ਕਰਕੇ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਚੱਲ ਸਕਿਆ। ਲਾਪਤਾ ਬੱਚੇ ਇਕ-ਦੂਜੇ ਨੂੰ ਜਾਣਦੇ ਹਨ ਅਤੇ ਇਕੱਠੇ ਪੜ੍ਹਤੇ ਹਨ । ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਜੋ ਕਿ ਦਸਵੀਂ ਕਲਾਸ ’ਚ ਪੜ੍ਹਦਾ ਹੈ। ਮਾਪਿਆਂ ਦਾ ਇਹ ਸੋਚ ਕੇ ਬੁਰਾ ਹਾਲ ਹੋ ਰਹਾ ਹੈ ਕਿ ਸਾਰੀ ਰਾਤ ਬੱਚੇ ਕਿੱਕੇ ਰਹੇ ਹੋਣਗੇ। ਮਾਪਿਆਂ ਵਲੋਂ ਜਦੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ ਦੇ ਇਕ ਸਾਥੀ ਤੋਂ ਪਤਾ ਚੱਲਿਆ ਕਿ ਬੱਚੇ ਮੁੰਬਈ ਜਾਣ ਦੀ ਕੱਲ ਕਰ ਰਹੇ ਸਨ। 15 ਸਾਲਾਂ ਦੀਪ ਜੋ ਕਿ ਸਵੇਰੇ ਸੂਰਜ ਅਤੇ ਅਨਿਲ ਸਮੇਤ ਪੁਲਿਸ ਥਾਣੇ ਦੇ ਸਾਹਮਣੇ ਪੈਂਦੇ ਪਾਰਕ ਵਿਚ ਗਿਆ ਸੀ, ਨੇ ਦੱਸਿਆ ਕਿ ਉਕਤ ਦੋਵੇਂ ਬੱਚੇ ਘਰ ਤੋਂ ਭੱਜਣ ਦੀ ਗੱਲ ਰਹੇ ਸਨ ਅਤੇ ਉਸ ਨੂੰ ਵੀ ਨਾਲ ਚੱਲਣ ਲਈ ਆਖ ਰਹੇ ਹਨ, ਪਰ ਉਹ ਡਰ ਗਿਆ ਅਤੇ 2 ਘੰਟਿਆਂ ਬਾਅਦ ਪਾਰਕ ਤੋਂ ਘਰ ਵਾਪਸ ਪਰਤ ਆਇਆ। ਲਾਪਤਾ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਹੀ ਨਿਕਲੇ ਹਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ।
