ਜਦੋਂ ਇੱਕ ਕਿਸਾਨ ਸ਼ੰਕਰ ਲਾਲ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗਲਿਆ।ਕਿਸਾਨ ਨੂੰ ਥੋੜੀ ਜਿਹੀ ਘਬਰਾਹਟ ਹੋਈ
ਪਰ ਸੱਪ ਜਦੋਂ ਡੰਗ ਕੇ ਅੱਗੇ ਜਾਣ ਲੱਗਿਆ ਤਾਂ ਥੋੜ੍ਹੀ ਦੂਰ ਜਾਂਦਿਆ ਹੀ ਉਸ ਦੀ ਮੌਤ ਹੋ ਗਈ। ਉੱਧਰ ਪਰਿਵਾਰਕ ਮੈਂਬਰਾਂ ਨੇ ਸੱਪ ਦੇ ਡੰਗੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।