ਜਦੋਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਦੇ ਇੱਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। 15 ਸਾਲਾ ਦੀਪ ਸਵੇਰੇ ਸੂਰਜ ਅਤੇ ਅਨਿਲ ਨਾਲ ਥਾਣੇ ਦੇ ਸਾਹਮਣੇ ਪਾਰਕ ‘ਚ ਖੇਡਣ ਗਿਆ ਸੀ।
ਉਸ ਨੇ ਦੱਸਿਆ ਕਿ ਉਹ ਦੋਵੇਂ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਅਤੇ ਉਸ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੇ ਸਨ, ਪਰ ਉਹ ਡਰਦੇ ਮਾਰੇ ਉਨ੍ਹਾਂ ਨਾਲ ਨਹੀਂ ਗਿਆ ਅਤੇ 2 ਘੰਟੇ ਬਾਅਦ ਪਾਰਕ ਤੋਂ ਘਰ ਵਾਪਸ ਆ ਗਿਆ। ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਾਰੇ ਬੱਚੇ ਇਕੱਠੇ ਬਾਹਰ ਗਏ ਹਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ।