ਕੈਨੇਡਾ ‘ਚ ਸੜਕ ਹਾਦਸੇ ‘ਚ ਚਾਰ ਪੰਜਾਬੀਆਂ ਦੀ ਮੌ+ਤ, ਤਿੰਨ ਇੱਕੋ ਪਰਿਵਾਰ ਦੇ ਮੈਂਬਰ

ਕੈਨੇਡਾ ‘ਚ ਸੜਕ ਹਾਦਸੇ ‘ਚ ਚਾਰ ਪੰਜਾਬੀਆਂ ਦੀ ਮੌ+ਤ, ਤਿੰਨ ਇੱਕੋ ਪਰਿਵਾਰ ਦੇ ਮੈਂਬਰ

ਵੀਓਪੀ ਬਿਊਰੋ- ਕੈਨੇਡਾ ਤੋਂ ਇਸ ਸਮੇਂ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਸ ਖਬਰ ਵਿੱਚ ਕੈਨੇਡਾ ਗਏ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਤੇ ਉਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਜਾਂਦੀ ਹੈ। ਇਹਨਾਂ ਤਿੰਨਾਂ ਦੀ ਮੌਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹੁੰਦੀ ਹੈ।

ਜੈਤੋ ਦੇ ਪਿੰਡ ਰੋਡੀਕਾਪੁਰਾ ਦੇ ਵਸਨੀਕ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਪਿੰਡ ਦਾ ਸੁਖਵੰਤ ਸਿੰਘ ਸੁੱਖ ਬਰਾੜ ਜੋ ਕਿ ਪਿਛਲੇ 15 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ, ਆਪਣੀ ਪਤਨੀ ਰਜਿੰਦਰ ਕੌਰ, ਬੇਟੀ ਕਮਲ ਕੌਰ ਅਤੇ ਭਰਜਾਈ ਨਾਲ ਕੈਨੇਡਾ ਰਹਿੰਦੇ ਆਪਣੇ ਪਿੰਡ ਦੇ ਸ਼ੇਰ ਸਿੰਘ ਨੂੰ ਮਿਲਣ ਲਈ ਜਾ ਰਿਹਾ ਸੀ। ਫਿਰ ਉਨ੍ਹਾਂ ਦਾ ਇੱਕ ਹਾਦਸਾ ਹੋਇਆ ਜਿਸ ਵਿੱਚ ਚਾਰਾਂ ਦੀ ਮੌਤ ਹੋ ਗਈ।

ਇਸ ਦਰਦਨਾਕ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਵਰਨਣਯੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਦੇ ਚੰਗੇ ਇਨਸਾਨ ਸਨ, ਜੋ ਵਿਦੇਸ਼ਾਂ ਵਿੱਚ ਬੈਠ ਕੇ ਵੀ ਆਪਣੇ ਦੁੱਖ-ਸੁੱਖ ਪਿੰਡ ਵਾਸੀਆਂ ਨਾਲ ਸਾਂਝੇ ਕਰਦੇ ਸਨ।

error: Content is protected !!