ਨੌਜਵਾਨ ਵਿਕਾਸ ਦਿਵੇਦੀ ਹੈ, ਜੋ ਫਤਿਹਪੁਰ ਜ਼ਿਲ੍ਹੇ ਦੇ ਮਾਲਵਾਨ ਥਾਣਾ ਖੇਤਰ ਦੇ ਪਿੰਡ ਸੌਰਾ ਦਾ ਰਹਿਣ ਵਾਲਾ ਹੈ। ਹਰ ਵਾਰ ਸੱਪ ਦੇ ਡੰਗਣ ‘ਤੇ ਵਿਕਾਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਅਤੇ ਇਲਾਜ ਤੋਂ ਬਾਅਦ ਉਹ ਠੀਕ ਹੋ ਕੇ ਘਰ ਚਲਾ ਜਾਂਦਾ ਹੈ। ਜਦੋਂ ਵਿਕਾਸ ਨੂੰ ਛੇਵੀਂ ਵਾਰ ਸੱਪ ਨੇ ਡੰਗਿਆ ਤਾਂ ਉਸ ਨੇ ਆਪਣੇ ਸੁਪਨੇ ਬਾਰੇ ਦੱਸਿਆ। ਉਸਦਾ ਦਾਅਵਾ ਹੈ ਕਿ ਉਸ ਨੇ ਆਪਣੇ ਸੁਪਨੇ ਵਿੱਚ ਉਹੀ ਸੱਪ ਦੇਖਿਆ ਸੀ, ਕਿ ਸੱਪ ਉਸਨੂੰ 9 ਵਾਰ ਡੰਗੇਗਾ ਅਤੇ 9ਵੀਂ ਵਾਰ ਉਸਨੂੰ ਕੋਈ ਨਹੀਂ ਬਚਾ ਸਕੇਗਾ।