ਸਹੁਰਾ ਪਰਿਵਾਰ ਵਾਲੇ ਮਾਰਦੇ ਸੀ ਕਾਲੇ ਰੰਗ ਤਾਅਨਾ, ਹੱਥਾਂ ਦੀ ਨਹੀਂ ਖਾਂਦੇ ਸੀ ਰੋਟੀ, ਦੁਖੀ ਹੋਈ ਨੇ ਚੁੱਕਿਆ ਖੌਫਨਾਕ ਕਦਮ

ਅਬੋਹਰ ਦੇ ਪਿੰਡ ਨੇੜੇ ਪਿੰਡ ਰਾਏਪੁਰਾ ਦੀ ਵਸਨੀਕ ਅਤੇ ਮੋਗਾ ’ਚ ਇੱਕ ਨਵ-ਵਿਆਹੀ ਲੜਕੀ ਨੇ ਬੀਤੇ ਦਿਨ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਉਂਕਿ ਸਹੁਰੇ ਪਰਿਵਾਰ ਉਸ ਨੂੰ ਕਾਲ ਰੰਗ ਹੋਣ ਦੇ ਤਾਅਨੇ ਮਾਰਦੇ ਸੀ ਅਤੇ ਉਸ ਵੱਲੋਂ ਬਣਾਇਆ ਖਾਣਾ ਵੀ ਨਹੀਂ ਖਾਂਦੇ ਸਨ। ਮ੍ਰਿਤਕ ਦੀ ਲਾਸ਼ ਅੱਜ ਸਵੇਰੇ ਪਿੰਡ ਕਾਲਾ ਟਿੱਬਾ ਦੀ ਇੱਕ ਨਹਿਰ ’ਚੋਂ ਮਿਲੀ, ਜਿਸ ਨੂੰ ਸਦਰ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਨਿਰਮਲ ਕੌਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਮੋਗਾ ਨਿਵਾਸੀ ਦਿਲਦੀਪ ਨਾਲ ਵਿਆਹ ਹੋਇਆ ਸੀ ਪਰ ਉਸ ਦਾ ਰੰਗ ਕਾਲਾ ਹੋਣ ਕਾਰਨ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਉਸ ਨੂੰ ਅਕਸਰ ਤਾਅਨੇ ਮਾਰਦੇ ਰਹਿੰਦੇ ਸਨ। ਜਿਸ ਕਾਰਨ ਉਹ ਤਣਾਅ ’ਚ ਰਹਿਣ ਲੱਗੀ।


ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਨਿਰਮਲ ਕੌਰ ਦਾ ਦਿਉਰ ਅਤੇ ਜੇਠ ਉਸ ਨੂੰ ਘਰ ਦੇ ਬਾਹਰ ਪੇਕੇ ਘਰ ਛੱਡ ਕੇ ਚੱਲੇ ਗਏ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਪਿੰਡ ਕੇਰਖੇੜਾ ਕੋਲੋਂ ਲੰਘਦੀ ਨਹਿਰ ‘ਚ ਛਾਲ ਮਾਰ ਦਿੱਤੀ। ਬੀਤੀ ਰਾਤ ਉਸ ਦੀ ਭਾਲ ਕੀਤੀ ਗਈ ਅਤੇ ਅੱਜ ਸਵੇਰੇ 5 ਵਜੇ ਉਸ ਦੀ ਲਾਸ਼ ਕਾਲਾ ਟਿੱਬਾ ਨਹਿਰ ਵਿੱਚੋਂ ਮਿਲੀ। ਜਿਸ ‘ਤੇ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀ ਬੇਟੀ ਦੀ ਜਾਨ ਚਲੀ ਗਈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਾ ਹੋਣ ਕਾਰਨ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਸੀ ਤਾਂ ਉਸ ਨੇ ਉਸ ਨਾਲ ਵਿਆਹ ਕਿਉਂ ਕੀਤਾ।

error: Content is protected !!