ਸੱਸ-ਸਹੁਰੇ ਅਤੇ ਬੇਟੇ ਸਾਹਮਣੇ ਦਿਉਰ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਭਾਬੀ ਨੇ ਰੋਕਿਆ ਤਾਂ ਮਾਰ ਦਿੱਤੀ ਗੋ+ਲੀ

ਅੱਜਕੱਲ ਰਿਸ਼ਤਿਆਂ ਵਿਚ ਇੱਜ਼ਤ ਅਤੇ ਪਿਆਰ ਦੇ ਬਜਾਏ ਰਿਸ਼ਤਿਆ ਦਾ ਮਜ਼ਾਕ ਬਣਾਇਆ ਜਾ ਰਿਹਾ।ਛੋਟੀ ਜਿਹੀ ਗੱਲ ਕਦੋ ਵਿਵਾਦ ਦਾ ਰੂਪ ਧਾਰਨ ਕਰ ਜਾਏ ਕਿਹਾ ਨਹੀਂ ਜਾ ਸਕਦਾ ਸੋਹਾਣਾ ਖੇਤਰ ’ਚ ਪੈਂਦੇ ਪਿੰਡ ਨਾਨੂਮਾਜਰਾ ’ਚ ਦਿਉਰ ਨੇ ਅਪਣੀ ਭਰਜਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਹੱਤਿਆ ਦਾ ਕਾਰਨ ਛੇੜਛਾੜ ਦੱਸਿਆ ਜਾ ਰਿਹਾ ਹੈ। ਦਿਉਰ ਅਪਣੀ ਭਰਜਾਈ ਨਾਲ ਛੇੜਛਾੜ ਕਰ ਰਿਹਾ ਸੀ, ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਨੇ ਉਸ ਨੂੰ ਗੋਲੀ ਮਾਰ ਦਿਤੀ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਔਰਤ ਦੀ ਪਛਾਣ 22 ਸਾਲਾ ਸਵਾਤੀ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਯੂਪੀ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਉਚਾ ਕਾਨੀ ਦੀ ਰਹਿਣ ਵਾਲੀ ਸੀ।ਮੁਲਜ਼ਮ ਦੀ ਪਛਾਣ ਰਾਜੀਵ ਵਜੋਂ ਹੋਈ ਹੈ। ਘਟਨਾ ਸਨਿਚਰਵਾਰ ਰਾਤ 7:45 ਵਜੇ ਦੀ ਹੈ। ਹੱਤਿਆ ਦੇ ਬਾਅਦ ਤੋਂ ਮੁਲਜ਼ਮ ਫ਼ਰਾਰ ਦਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁਧ ਬੀਐਨਐਸ ਦੀ ਧਾਰਾ 103, 61(2) ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਹੱਤਿਆ ਨੂੰ ਲੁਕਾਉਣ ਲਈ ਮੁਲਜ਼ਮ ਰਾਜੀਵ ਦੇ ਨਾਲ-ਨਾਲ ਮ੍ਰਿਤਕ ਦੀ ਸੱਸ ਸੀਮਾ ਅਤੇ ਸਹੁਰਾ ਸ਼ਿਆਮ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।


ਮੁਲਜ਼ਮ ਰਾਜੀਵ ਸਵਾਤੀ ਦੇ ਸਹੁਰੇ ਦੇ ਵੱਡੇ ਭਰਾ ਰਾਜੂ ਦਾ ਪੁੱਤਰ ਹੈ। ਇਹ ਸਾਰੇ ਨਾਨੂਮਾਜਰਾ ਵਿਚ ਕਿਰਾਏ ਦੇ ਕਮਰਿਆਂ ਵਿਚ ਰਹਿੰਦੇ ਹਨ ਅਤੇ ਦਿਹਾੜੀ ਦਾ ਕੰਮ ਕਰਦੇ ਹਨ। ਸਵਾਤੀ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਸ਼ਿਵਮ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਵੀ ਰਾਜੀਵ ਅਪਣੀ ਭਰਜਾਈ ਸਵਾਤੀ ਨਾਲ ਕਈ ਵਾਰ ਛੇੜਛਾੜ ਕਰ ਚੁੱਕਾ ਸੀ। ਸਵਾਤੀ ਉਸ ਨੂੰ ਰੋਕਦੀ ਸੀ ਅਤੇ ਇਸ ਬਾਰੇ ਅਪਣੇ ਪਤੀ ਨਾਲ ਗੱਲ ਵੀ ਕਰਦੀ ਸੀ।ਸ਼ਨਿੱਚਰਵਾਰ ਰਾਤ ਕਰੀਬ ਪੌਣੇ ਅੱਠ ਵਜੇ ਸਵਾਤੀ, ਉਸ ਦਾ ਵੱਡਾ ਬੇਟਾ ਦੀਪੂ ਅਤੇ ਸੱਸ ਤੇ ਸਹੁਰਾ ਕਮਰੇ ਵਿਚ ਸਨ। ਇਸ ਦੌਰਾਨ ਰਾਜੀਵ ਨੇ ਆ ਕੇ ਸਵਾਤੀ ਨਾਲ ਉਸ ਦੀ ਸੱਸ ਤੇ ਸਹੁਰੇ ਸਾਹਮਣੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਸਵਾਤੀ ਨੇ ਉਸ ਦਾ ਵਿਰੋਧ ਕੀਤਾ ਅਤੇ ਰਾਜੀਵ ਨੇ ਦੇਸੀ ਪਿਸਤੌਲ ਕੱਢ ਕੇ ਸਵਾਤੀ ਨੂੰ ਗੋਲੀ ਮਾਰ ਦਿਤੀ, ਜਿਸ ਤੋਂ ਬਾਅਦ ਰਾਜੀਵ ਫ਼ਰਾਰ ਹੋ ਗਿਆ। ਇਸ ਉਪਰੰਤ ਸਵਾਤੀ ਦੇ ਮਾਮੇ ਅਤੇ ਸਹੁਰੇ ਨੂੰ ਫ਼ੋਨ ’ਤੇ ਇਸ ਸਬੰਧੀ ਸੂਚਨਾ ਦਿੱਤੀ ਗਈ ਅਤੇ ਉਹ ਸਵਾਤੀ ਦੇ ਪਤੀ ਸ਼ਿਵਮ ਨਾਲ ਘਰ ਪਹੁੰਚ ਗਏ। ਸ਼ਿਵਮ ਦੇ ਬੇਟੇ ਦੀਪੂ ਨੇ ਅਪਣੇ ਪਿਤਾ ਨੂੰ ਦੱਸਿਆ ਕਿ ਰਾਜੀਵ ਚਾਚਾ ਨੇ ਉਸ ਦੀ ਮਾਂ ਨੂੰ ਗੋਲੀ ਮਾਰੀ ਹੈ। ਸ਼ਿਵਮ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸਵਾਤੀ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਸ਼ਿਵਮ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਵੀ ਰਾਜੀਵ ਅਪਣੀ ਭਰਜਾਈ ਸਵਾਤੀ ਨਾਲ ਕਈ ਵਾਰ ਛੇੜਛਾੜ ਕਰ ਚੁੱਕਾ ਸੀ। ਸਵਾਤੀ ਉਸ ਨੂੰ ਰੋਕਦੀ ਸੀ ਅਤੇ ਇਸ ਬਾਰੇ ਅਪਣੇ ਪਤੀ ਨਾਲ ਗੱਲ ਵੀ ਕਰਦੀ ਸੀ।ਸ਼ਨਿੱਚਰਵਾਰ ਰਾਤ ਕਰੀਬ ਪੌਣੇ ਅੱਠ ਵਜੇ ਸਵਾਤੀ, ਉਸ ਦਾ ਵੱਡਾ ਬੇਟਾ ਦੀਪੂ ਅਤੇ ਸੱਸ ਤੇ ਸਹੁਰਾ ਕਮਰੇ ਵਿਚ ਸਨ। ਇਸ ਦੌਰਾਨ ਰਾਜੀਵ ਨੇ ਆ ਕੇ ਸਵਾਤੀ ਨਾਲ ਉਸ ਦੀ ਸੱਸ ਤੇ ਸਹੁਰੇ ਸਾਹਮਣੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਸਵਾਤੀ ਨੇ ਉਸ ਦਾ ਵਿਰੋਧ ਕੀਤਾ ਅਤੇ ਰਾਜੀਵ ਨੇ ਦੇਸੀ ਪਿਸਤੌਲ ਕੱਢ ਕੇ ਸਵਾਤੀ ਨੂੰ ਗੋਲੀ ਮਾਰ ਦਿਤੀ, ਜਿਸ ਤੋਂ ਬਾਅਦ ਰਾਜੀਵ ਫ਼ਰਾਰ ਹੋ ਗਿਆ। ਇਸ ਉਪਰੰਤ ਸਵਾਤੀ ਦੇ ਮਾਮੇ ਅਤੇ ਸਹੁਰੇ ਨੂੰ ਫ਼ੋਨ ’ਤੇ ਇਸ ਸਬੰਧੀ ਸੂਚਨਾ ਦਿੱਤੀ ਗਈ ਅਤੇ ਉਹ ਸਵਾਤੀ ਦੇ ਪਤੀ ਸ਼ਿਵਮ ਨਾਲ ਘਰ ਪਹੁੰਚ ਗਏ। ਸ਼ਿਵਮ ਦੇ ਬੇਟੇ ਦੀਪੂ ਨੇ ਅਪਣੇ ਪਿਤਾ ਨੂੰ ਦੱਸਿਆ ਕਿ ਰਾਜੀਵ ਚਾਚਾ ਨੇ ਉਸ ਦੀ ਮਾਂ ਨੂੰ ਗੋਲੀ ਮਾਰੀ ਹੈ। ਸ਼ਿਵਮ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਐਸ.ਐਚ.ਓ. ਸੋਹਾਣਾ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਐਤਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਸਵਾਤੀ ਦਾ ਦੇਰ ਸ਼ਾਮ ਬਲੌਂਗੀ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ।ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਵਿਚ ਸਵਾਤੀ ਦੀ ਸੱਸ ਸੀਮਾ ਅਤੇ ਸਹੁਰਾ ਸ਼ਿਆਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਵਾਤੀ ਦੀ ਸੱਸ ਅਤੇ ਸਹੁਰੇ ਨੇ ਹੱਤਿਆ ਨੂੰ ਲੁਕਾਇਆ ਸੀ। ਉਨ੍ਹਾਂ ਝੂਠੀ ਕਹਾਣੀ ਘੜੀ ਕਿ ਸਵਾਤੀ ਦੀ ਮੌਤ ਮੋਬਾਈਲ ਦੀ ਬੈਟਰੀ ਫਟਣ ਕਾਰਨ ਹੋਈ ਹੈ। ਉਨ੍ਹਾਂ ਮੁਲਜ਼ਮ ਰਾਜੀਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸੱਚਾਈ ਛੁਪਾਈ। ਉਨ੍ਹਾਂ ਨੇ ਦੱਸਿਆ ਕਿ ਸਹੁਰੇ ਦੀ ਮੌਜੂਦਗੀ ਵਿਚ ਰਾਜੀਵ ਨੇ ਅਪਣੀ ਭਰਜਾਈ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜੇ ਸਵਾਤੀ ਦੇ ਸੱਸ-ਸਹੁਰਾ ਚਾਹੁੰਦੇ ਤਾਂ ਉਸ ਨੂੰ ਰੋਕ ਸਕਦੇ ਸੀ ਅਤੇ ਸਵਾਤੀ ਦਾ ਕਤਲ ਨਾ ਹੁੰਦਾ।

error: Content is protected !!