ਪਤੀ ਦੇ ਜ਼ੁਲਮ ਤੋਂ ਪਰੇਸ਼ਾਨ ਹੋ ਕੇ ਮੰਗਿਆ ਤਲਾਕ ਤਾਂ ਪਿਓ ਨੇ ਹੀ ਧੀ ਦੀਆਂ ਵੱਢ ਦਿੱਤੀਆਂ ਲੱਤਾਂ

ਪਤੀ ਦੇ ਜ਼ੁਲਮ ਤੋਂ ਪਰੇਸ਼ਾਨ ਹੋ ਕੇ ਮੰਗਿਆ ਤਲਾਕ ਤਾਂ ਪਿਓ ਨੇ ਹੀ ਧੀ ਦੀਆਂ ਵੱਢ ਦਿੱਤੀਆਂ ਲੱਤਾਂ

ਕਰਾਚੀ (ਵੀਓਪੀ ਬਿਊਰੋ) ਪਾਕਿਸਤਾਨ ਦੇ ਕਰਾਚੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਦੋਂ ਇਕ ਔਰਤ ਨੇ ਆਪਣਾ ਵਿਆਹ ਖਤਮ ਕਰਨ ਲਈ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਤਾਂ ਉਸ ਦੇ ਪਿਤਾ ਅਤੇ ਚਾਚੇ ਨੇ ਮਿਲ ਕੇ ਉਸ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਗੁੱਸੇ ਵਿੱਚ ਆ ਕੇ ਉਸਦੇ ਪਿਤਾ ਅਤੇ ਚਾਚੇ ਨੇ ਕੁਹਾੜੀ ਨਾਲ ਉਸਦੀ ਲੱਤ ਵੱਢ ਦਿੱਤੀ।

ਸੋਬੀਆ ਬਤੂਲ ਸ਼ਾਹ ਨਾਂ ਦੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਦੁਰਵਿਵਹਾਰ ਅਤੇ ਬਦਸਲੂਕੀ ਕਰਨ ਵਾਲੇ ਪਤੀ ਤੋਂ ਤਲਾਕ ਮੰਗਣ ‘ਤੇ ਉਸ ਦੀਆਂ ਲੱਤਾਂ ਵੱਢ ਦਿੱਤੀਆਂ ਸਨ। ਉਸ ਦੇ ਪਤੀ ਨੇ ਕਦੇ ਵੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਲਈ।

ਸੋਬੀਆ ਦੇ ਪਿਤਾ ਸਈਦ ਮੁਸਤਫਾ ਸ਼ਾਹ ਅਤੇ ਉਸਦੇ ਚਾਚੇ ਸਈਦ ਕੁਰਬਾਨ ਸ਼ਾਹ, ਅਹਿਸਾਨ ਸ਼ਾਹ, ਸ਼ਾਹ ਨਵਾਜ਼ ਅਤੇ ਮੁਸ਼ਤਾਕ ਸ਼ਾਹ ਨੇ ਕਥਿਤ ਤੌਰ ‘ਤੇ ਸੋਬੀਆ ਨੂੰ ਕੁਹਾੜੀਆਂ ਨਾਲ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਪੁਲਿਸ ਸੋਬੀਆ ਨੂੰ ਨਵਾਬ ਸ਼ਾਹ ਹਸਪਤਾਲ ਲੈ ਗਈ।

ਔਰਤ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਲਗਾਤਾਰ ਦੁਰਵਿਵਹਾਰ ਕਰਦਾ ਸੀ ਅਤੇ ਉਸ ਨੂੰ ਅਤੇ ਆਪਣੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿੱਚ ਅਸਫਲ ਰਿਹਾ। ਸੋਬੀਆ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਪਤੀ ਦੀ ਸ਼ਿਕਾਇਤ ਆਪਣੇ ਪਰਿਵਾਰ ਵਾਲਿਆਂ ਨੂੰ ਕਰਦੀ ਤਾਂ ਉਹ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸਨ।

ਪੁਲਿਸ ਮੁਤਾਬਕ ਸੋਬੀਆ ਦੇ ਨਾਰਾਜ਼ ਮਾਤਾ-ਪਿਤਾ ਨੇ ਉਸ ‘ਤੇ ਆਪਣੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਜਦੋਂ ਉਸਨੇ ਆਪਣਾ ਕੇਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਉਸ ‘ਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ।

ਨੌਸ਼ਹਿਰਾਫਰੋਜ਼ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਨੇ ਇਸ ਘਟਨਾ ਦਾ ਤੁਰੰਤ ਨੋਟਿਸ ਲਿਆ ਅਤੇ ਸਥਾਨਕ ਸਟੇਸ਼ਨ ਹਾਊਸ ਅਫਸਰ (ਐੱਸਐੱਚਓ) ਨੂੰ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿਹਾ ਹੈ,ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।

error: Content is protected !!