ਕੱਪੜੇ ਲਾਹ ਕੇ ਚੱਲਦੀ ਬਾਈਕ ‘ਤੇ ਡੋਲੇ ਦਿਖਾਉਂਦਾ ਮਾਰ ਰਿਹਾ ਸੀ ਸਟੰਟ, ਪੰਜਾਬ ਪੁਲਿਸ ਨੇ ਕੱਟਿਆ ਮੋਟਾ ਚਲਾਨ

ਕੱਪੜੇ ਲਾਹ ਕੇ ਚੱਲਦੀ ਬਾਈਕ ‘ਤੇ ਡੋਲੇ ਦਿਖਾਉਂਦਾ ਮਾਰ ਰਿਹਾ ਸੀ ਸਟੰਟ, ਪੰਜਾਬ ਪੁਲਿਸ ਨੇ ਕੱਟਿਆ ਮੋਟਾ ਚਲਾਨ

ਲੁਧਿਆਣਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਦਾ ਖੁਮਾਰ ਨੌਜਵਾਨ ਪੀੜੀ ਦੇ ਸਿਰ ਚੜ ਕੇ ਬੋਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਚੱਕਰ ਵਿੱਚ ਨੌਜਵਾਨ ਪੀੜੀ ਕਈ ਤਰ੍ਹਾਂ ਦੀ ਉਲਟ ਪੁਲਟ ਹਰਕਤਾਂ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਰੀਲ ਬਨਾਉਣ ਦਾ ਕਰੇਜ ਨੌਜਵਾਨ ਪੀੜੀ ਵਿੱਚ ਬਹੁਤ ਜਿਆਦਾ ਵੱਧ ਗਿਆ । ਇਸ ਕਰੇਜ ਦੇ ਚੱਕਰ ਵਿੱਚ ਨੌਜਵਾਨ ਕਈ ਵਾਰ ਆਪਣੀ ਜਾਨ ਵੀ ਜੋਖਮ ਵਿੱਚ ਪਾ ਲੈਂਦੇ ਹਨ।

ਕਈ ਖਬਰਾਂ ਇਸ ਤਰਾਂ ਦੇ ਸਾਹਮਣੇ ਆਉਂਦੀਆਂ ਨੇ ਜਿਹਨਾਂ ਵਿੱਚ ਨੌਜਵਾਨ ਸੋਸ਼ਲ ਮੀਡੀਆ ਦੀ ਚਕਾ ਚੌਂਦ ਵਿੱਚ ਆਪਣੀ ਜਾਨ ਗਵਾ ਬੈਠੇ ਨੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸ਼ਹਿਰ ਲੁਧਿਆਣਾ ਦੀ ਜਿੱਥੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਦੇ ਚੱਕਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਦਿੱਤੀ, ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਉਸਨੂੰ ਸਬਕ ਸਿਖਾਉਣ ਲਈ ਉਸਦਾ ਮੋਟਾ ਚਲਾਨ ਕੱਟਿਆ।

ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਜੋ ਕਿ ਲੁਧਿਆਣਾ ਦੀ ਇੱਕ ਨੌਜਵਾਨ ਦੀ ਸੀ ਇਹ ਨੌਜਵਾਨ ਅੱਧੀ ਰਾਤ ਨੂੰ ਆਪਣੇ ਕੱਪੜੇ ਉਤਾਰ ਕੇ ਸੜਕ ਉੱਤੇ ਆਪਣੇ ਸਰੀਰ ਦੇ ਪ੍ਰਦਰਸ਼ਨ ਕਰ ਰਿਹਾ ਸੀ ਆਪਣੀ ਬਾਡੀ ਦਿਖਾਉਂਦੇ ਹੋਏ ਡੋਲੇ ਅਤੇ ਛਾਤੀ ਦੇ ਮਸਲ ਦਿਖਾ ਰਿਹਾ ਸੀ ਇਸ ਤਰ੍ਹਾਂ ਉਹ ਸੜਕ ਤੇ ਪੁਸ਼ਅਪ ਮਾਰਿਆ ਸੀ ਅਤੇ ਆਪਣੀ ਸਪੋਰਟਸ ਬਾਈਕ ਦੇ ਨਾਲ ਰੋਡ ਉੱਤੇ ਸਟੰਟ ਕਰ ਰਿਹਾ ਸੀ ਇਹਨਾਂ ਸਟੰਟ ਬਾਜੀ ਦੌਰਾਨ ਨਾ ਤਾ ਉਸਨੇ ਹੈਲਮਟ ਪਹਿਨਿਆ ਸੀ ਅਤੇ ਨਾਲ ਹੀ ਉਹ ਮੋਟਰਸਾਈਕਲ ਤੇ ਹੱਥ ਛੱਡ ਕੇ ਮੋਟਰਸਾਈਕਲ ਚਲਾ ਕੇ ਸਟੰਟ ਮਾਰਿਆ ਸੀ।

ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਉਸ ਨੌਜਵਾਨ ਖਿਲਾਫ ਐਕਸ਼ਨ ਲੈਂਦੇ ਹੋਏ ਕਾਰਵਾਈ ਕੀਤੀ ਅਤੇ ਇੱਕ ਮੋਟਾ ਚਲਾਨ ਕੱਟ ਕੇ ਉਸਦੇ ਹੱਥ ਫੜਾ ਦਿੱਤਾ ਇਸਦੇ ਨਾਲ ਹੀ ਲੁਧਿਆਣਾ ਪੁਲਿਸ ਨੇ ਉਸਦੇ ਚਲਾਨ ਕੱਟਣ ਦੀ ਵੀ ਰੀਲ ਬਣਾਈ ਅਤੇ ਸੋਸ਼ਲ ਮੀਡੀਆ ਤੇ ਉਸ ਰੇਲ ਨੂੰ ਪੋਸਟ ਕਰਦੇ ਹੋਏ ਲੋਕਾਂ ਨੂੰ ਇਹ ਦੱਸਣ ਨਾ ਚਾਹਿਆ ਕਿ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਉਹ ਆਪਣੀ ਜਾਨ ਜੋਖਮ ਵਿੱਚ ਨਾ ਪਾਉਣ।

error: Content is protected !!