Skip to content
Saturday, November 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
1
ਵਿਆਹ ਦੇ 57 ਸਾਲ ਬਾਅਦ ਪਤਨੀ ਨੇ ਦੱਸਿਆ ‘ਚਾਚੇ ਨਾਲ ਸਨ ਨਜ਼ਾਇਜ ਸਬੰਧ’,ਪਤੀ ਨੇ ਕੀਤੇ 57 ਟੁਕੜੇ
Crime
Delhi
Latest News
National
Politics
Punjab
ਵਿਆਹ ਦੇ 57 ਸਾਲ ਬਾਅਦ ਪਤਨੀ ਨੇ ਦੱਸਿਆ ‘ਚਾਚੇ ਨਾਲ ਸਨ ਨਜ਼ਾਇਜ ਸਬੰਧ’,ਪਤੀ ਨੇ ਕੀਤੇ 57 ਟੁਕੜੇ
August 1, 2024
Voice of Punjab
ਬਿਹਾਰ ਦੇ ਅਰਵਲ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਸੇਵਾਮੁਕਤ ਅਧਿਆਪਕ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਦੇ ਸਾਲਾਂ ਪੁਰਾਣੇ ਨਾਜਾਇਜ਼ ਸਬੰਧਾਂ ਦੀ ਜਾਣਕਾਰੀ ਮਿਲਣ ਤੋਂ ਪਰੇਸ਼ਾਨ ਹੋ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਪੂਰਾ ਮਾਮਲਾ ਮਹਿੰਦੀ ਥਾਣਾ ਅਧੀਨ ਪੈਂਦੇ ਪਿੰਡ ਜਮੂਹਰੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ 76 ਸਾਲਾ ਸੇਵਾਮੁਕਤ ਅਧਿਆਪਕ ਬੀਰਬਲ ਪ੍ਰਸਾਦ ਦੀ ਪਤਨੀ ਨੇ ਚਾਚੇ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਬੂਲੀ, ਜਿਸ ਤੋਂ ਬਾਅਦ ਬੀਰਬਲ ਗੁੱਸੇ ‘ਚ ਆ ਗਿਆ। ਹਾਲਾਂਕਿ ਚਾਚੇ ਦੀ ਮੌਤ 8 ਸਾਲ ਪਹਿਲਾਂ ਹੋ ਚੁੱਕੀ ਹੈ। ਨਜਾਇਜ਼ ਸਬੰਧਾਂ ਬਾਰੇ ਸੁਣ ਕੇ ਬੀਰਬਲ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਸੁਮਤੀ ਸਿਨਹਾ ਦੇ ਤੇਜ਼ਧਾਰ ਹਥਿਆਰ ਨਾਲ ਟੋਟੇ-ਟੋਟੇ ਕਰ ਦਿੱਤੇ।
ਦੋਸ਼ੀ ਬੀਰਬਲ ਪ੍ਰਸਾਦ ਦਾ ਕਹਿਣਾ ਹੈ ਕਿ ਵਿਆਹ ਨੂੰ 57 ਸਾਲ ਬੀਤ ਚੁੱਕੇ ਸਨ, ਇਸ ਲਈ ਉਸ ਨੇ ਆਪਣੀ ਪਤਨੀ ਦੇ ਕੁੱਲ 57 ਟੁਕੜੇ ਕਰ ਦਿੱਤੇ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਹਿੰਦੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸੇਵਾਮੁਕਤ ਅਧਿਆਪਕ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਦਖਲ ਨਾਲ ਫੋਰੈਂਸਿਕ ਟੀਮ ਦੇ ਅਧਿਕਾਰੀਆਂ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਮੌਕੇ ਤੋਂ ਤੇਜ਼ਧਾਰ ਹਥਿਆਰ ਨੂੰ ਕਬਜ਼ੇ ‘ਚ ਲੈ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਪੀ ਰਾਜਿੰਦਰ ਕੁਮਾਰ ਭੀਲ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬੀਰਬਲ ਪ੍ਰਸਾਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣੀ ਪਤਨੀ ਦੇ 57 ਟੁਕੜੇ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੀਰਬਲ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕਮਰੇ ‘ਚ ਬੰਦ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਜਦੋਂ ਬੱਚਾ ਪ੍ਰਾਈਵੇਟ ਸਕੂਲ ਤੋਂ ਘਰ ਆਇਆ ਤਾਂ ਘਰ ਵਿਚ ਖੂਨ ਦੇਖ ਕੇ ਚੀਕਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੇਵਾਮੁਕਤ ਅਧਿਆਪਕ ਬੀਰਬਲ ਪ੍ਰਸਾਦ ਨੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਆਪਣੀ ਨੂੰਹ ਅਤੇ ਪੋਤੇ ਸਮੇਤ ਪਿੰਡ ਵਾਸੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ‘ਤੇ ਮੌਜੂਦ ਪੁਲਸ ਨੇ ਦੱਸਿਆ ਕਿ ਲਾਸ਼ ਦੇ ਕਰੀਬ 12 ਟੁਕੜੇ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਚਰਚਾ ਚੱਲ ਰਹੀ ਹੈ।
Post navigation
ਪੰਜਾਬ ‘ਚ ਮੀਂਹ ਨੇ ਲਾਈ ਝੜ੍ਹੀ, ਕੂਝ ਹੀ ਘੰਟਿਆਂ ‘ਚ ਮੀਂਹ ਨੇ ਡੁਬੋ ਦਿੱਤੀਆ ਸੜਕਾਂ ਅਤੇ ਦੁਕਾਨਾਂ
ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਈ ਗੱਡੀ, ਪੰਜ ਕਾਂਵੜੀਆਂ ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us